ਜਲੰਧਰ- ਐੱਨ. ਆਰ. ਆਈ. ਲੜਕੀ ਰੀਮਾ ਨਾਲ ਹੋਈ ਲੁੱਟ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਨਵਾਂ ਮੋੜ ਆ ਗਿਆ। ਐੱਫ. ਆਈ. ਆਰ. ਦਰਜ ਹੋਣ ਦੇ ਤਿੰਨ ਦਿਨ ਬਾਅਦ ਰੀਮਾ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਪ੍ਰੀਤ ਸਿੰਘ ਦੇ ਸਾਹਮਣੇ ਪੇਸ਼ ਹੋਈ ਅਤੇ ਕਿਹਾ ਕਿ ਪੁਲਸ ਨੇ ਐੱਫ. ਆਈ. ਆਰ. ਗਲਤ ਦਰਜ ਕੀਤੀ ਹੈ। ਜੋ ਉਸ ਨੇ ਬਿਆਨ ਦਰਜ ਕੀਤੇ ਹੈ, ਉਹ ਐੱਫ. ਆਈ. ਆਰ. ‘ਚ ਨਹੀਂ ਹਨ। ਪੰਜਾਬੀ ਬਾਗ ‘ਚ ਰਹਿਣ ਵਾਲੀ ਰੀਮਾ ਨੇ ਕਿਹਾ ਕਿ ਉਹ ਲੁਟੇਰੇ ਦੀ ਗੱਲ ਇਸ ਲਈ ਮੰਨਦੀ ਰਹੀ ਕਿਉਂਕਿ ਉਸ ਨੂੰ ਲੱਗਾ ਕਿ ਲੁਟੇਰਾ ਨਸ਼ੇ ‘ਚ ਹੈ ਅਤੇ ਵਾਰ-ਵਾਰ ਪਿਸਤੌਲ ਵੀ ਦਿਖਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਉਹ ਉਸ ਦੀ ਭਤੀਜੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਓਧਰ ਡੀ. ਸੀ. ਪੀ. ਨੇ ਰੀਮਾ ਦੀ ਸਾਰੀ ਗੱਲ ਸੁਣ ਕੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਦੀ ਸਪਲੀਮੈਂਟਰੀ ਸਟੇਟਮੈਂਟ ਹੋਵੇਗੀ ਅਤੇ ਜਾਂਚ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰੇ ਨੂੰ ਫੜ ਲਿਆ ਜਾਵੇਗਾ। ਰੀਮਾ ਨੇ ਥਾਣਾ ਨੰਬਰ 6 ‘ਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 1 ਸਤੰਬਰ ਦੀ ਰਾਤ ਐਕਟਿਵਾ ਸਵਾਰ ਲੁਟੇਰੇ ਨੇ ਉਸ ਨੂੰ ਗੰਨ ਪੁਆਇੰਟ ‘ਤੇ ਲੈ ਕੇ ਪੈਸੇ ਮੰਗੇ ਸਨ। ਰੀਮਾ ਦੇ ਬਿਆਨਾਂ ‘ਚ ਦਰਜ ਹੋਈ ਐੱਫ. ਆਈ. ਆਰ. ‘ਚ ਲਿਖਿਆ ਸੀ ਕਿ ਉਹ ਡਰ ਗਈ ਸੀ ਅਤੇ ਉਹ ਲੁਟੇਰੇ ਦੀ ਐਕਟਿਵਾ ਪਿੱਛੇ ਆਪਣੀ ਕਾਰ ‘ਚ ਜਾਂਦੀ ਰਹੀ। ਕਈ ਏ. ਟੀ. ਐੱਮਜ਼ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਨਾ ਨਿਕਲਣ ‘ਤੇ ਲੁਟੇਰੇ ਨੇ ਦੁਬਾਰਾ ਪੈਸੇ ਮੰਗੇ ਤਾਂ ਉਸ ਨੇ ਖੁਦ ਹੀ ਉਸ ਨੂੰ ਸੋਨੇ ਅਤੇ ਡਾਇਮੰਡ ਦੀ ਰਿੰਗ ਦੇ ਦਿੱਤੀ। ਐੱਫ. ਆਈ. ਆਰ. 3 ਸਤੰਬਰ ਨੂੰ ਦਰਜ ਹੋਈ ਸੀ, ਜਦਕਿ 7 ਸਤੰਬਰ ਨੂੰ ਰੀਮਾ ਨੇ ਐੱਫ. ਆਰ. ਆਈ. ਨੂੰ ਗਲਤ ਦੱਸਿਆ।

You must be logged in to post a comment Login