ਖਤਰੇ ਵਿਚ ਹੈ ਵੈਸ਼ਨੋ ਮਾਤਾ ਨੂੰ ਜਾਣ ਵਾਲਾ ਹਾਈਵੇਅ

ਖਤਰੇ ਵਿਚ ਹੈ ਵੈਸ਼ਨੋ ਮਾਤਾ ਨੂੰ ਜਾਣ ਵਾਲਾ ਹਾਈਵੇਅ

ਨਵੀਂ ਦਿੱਲੀ- ਜੰਮੂ-ਊਧਮਪੁਰ ਨੈਸ਼ਨਲ ਹਾਈਵੇਅ ਦੀਆਂ ਸੁਰੰਗਾਂ ਦੇ ਉਦਘਾਟਨ ਤੋਂ 45 ਮਹੀਨੇ ਬਾਅਦ ਹੀ ਇਸ ‘ਚ ਲੀਕੇਜ ਸ਼ੁਰੂ ਹੋ ਗਈ ਹੈ। ਇਹ ਪ੍ਰਾਜੈਕਟ ਬਹੁ-ਕਰੋੜੀ ਰਾਸ਼ਟਰੀ ਰਾਜਮਾਰਗ ਵਿਸਤਾਰ ਯੋਜਨਾ ਦਾ ਹਿੱਸਾ ਹੈ। ਇਨ੍ਹਾਂ ਸੁਰੰਗਾਂ ਦੀ ਲੰਬਾਈ 1.4 ਕਿਲੋਮੀਟਰ ਹੈ ਜਿਸ ਨੂੰ 3 ਜਨਵਰੀ 2015 ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ, ਇਸ ਤੋਂ ਪਹਿਲਾਂ ਯਾਤਰੀਆਂ ਨੂੰ 6.8 ਕਿਲੋਮੀਟਰ ਦੀ ਯਾਤਰਾ ‘ਚ ਤਿੱਖੇ ਰਸਤਿਆਂ, ਟੇਢੀਆਂ-ਮੇਢੀਆਂ ਸੜਕਾਂ ‘ਚੋਂ ਲੰਘਣਾ ਪੈਂਦਾ ਸੀ।ਇਨ੍ਹਾਂ ਸੁਰੰਗਾਂ ‘ਚ ਪਿਛਲੇ ਸਾਲ ਤੋਂ ਹੀ ਲੀਕੇਜ ਦੇਖੀ ਜਾ ਰਹੀ ਹੈ,ਜਿਨ੍ਹਾਂ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ ਪਰ ਸਮੱਸਿਆ ਅਜੇ ਵੀ ਬਣੀ ਹੋਈ ਹੈ। ਲੀਕੇਜ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਲਈ ਖਤਰਾ ਬਣੀ ਹੋਈ ਹੈ, ਜਿਸ ‘ਚ ਵੈਸ਼ਨੋ ਦੇਵੀ, ਕਟੜਾ ਅਤੇ ਊਧਮਪੁਰ ‘ਚ ਉੱਤਰੀ ਕਮਾਨ ਦੇ ਹੈੱਡਕੁਆਰਟਰ ਵੀ ਸ਼ਾਮਲ ਹਨ।ਸੁਰੰਗ ‘ਚ ਲੀਕੇਜ ਕਾਰਨ ਉੱਥੇ ਡਰਾਈਵਿੰਗ ਕਰਨਾ ਕਾਫੀ ਖਤਰਨਾਕ ਹੋ ਗਿਆ ਹੈ। ਉੱਥੇ ਗਏ ਕੁਝ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਉੱਥੇ ਕੁਝ ਤਸਵੀਰਾਂ ਵੀ ਲਈਆਂ ਹਨ ਪਰ ਉਹ ਜ਼ਿਆਦਾ ਤਸਵੀਰਾਂ ਨਹੀਂ ਲੈ ਸਕੇ ਤਾਂ ਕਿ ਲੀਕੇਜ ਕਾਰਨ ਕੋਈ ਹਾਦਸਾ ਨਾ ਵਾਪਰ ਜਾਵੇ। ਉੱਥੇ ਕੁਝ ਲੈਂਪ ਵੀ ਲੱਗੇ ਹੋਏ ਹਨ ਪਰ ਉਨ੍ਹਾਂ ਵਿਚੋਂ ਕੁਝ ਦੇ ਹੀ ਸਵਿਚ ਆਨ ਹਨ, ਜਿਸ ਕਾਰਨ ਉੱਥੇ ਵਾਹਨ ਚਲਾਉਣਾ ਕਾਫੀ ਖਤਰਨਾਕ ਹੈ ਖਾਸ ਕਰਕੇ ਦੋ ਪਹੀਆ ਵਾਹਨ ਚਾਲਕ ਲਈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਐੱਸ.ਪੀ. ਜੰਮੂ-ਊਧਮਪੁਰ ਹਾਈਵੇਅ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ 20 ਸਾਲਾਂ ‘ਚ ਉਸਾਰੀ ਦਾ ਕੰਮ ਕਰਨ ਲਈ ਅਤੇ ਸਾਂਭ-ਸੰਭਾਲ ਦਾ ਕਾਂਟਰੈਕਟ ਦਿੱਤਾ ਸੀ ਪਰ ਕੰਪਨੀ ਸੁਰੰਗਾਂ ‘ਚ ਹੋ ਰਹੀ ਲੀਕੇਜ ਨੂੰ ਠੀਕ ਕਰਨ ‘ਚ ਅਸਫਲ ਰਹੀ ਹੈ।

You must be logged in to post a comment Login