ਕਾਗਜ਼ ਰੱਦ ਹੋਣ ‘ਤੇ ਡੀ.ਸੀ. ਸਾਹਮਣੇ ਕੱਢੀ ਪਿਸਤੌਲ

ਕਾਗਜ਼ ਰੱਦ ਹੋਣ ‘ਤੇ ਡੀ.ਸੀ. ਸਾਹਮਣੇ ਕੱਢੀ ਪਿਸਤੌਲ

ਫਿਰੋਜ਼ਪੁਰ  : ਫਿਰੋਜ਼ਪੁਰ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਨੈਸ਼ਨਲ ਕਾਂਗਰਸ ਯੂਥ ਦੇ ਲੀਡਰ ਦਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ। ਜਾਣਕਾਰੀ ਮੁਤਾਬਕ ਨੈਸ਼ਨਲ ਕਾਂਗਰਸ ਯੂਥ ਦੇ ਲੀਡਰ ਗੁਰਭੇਜ ਸਿੰਘ ਟਿੱਬੀ ਨੇ ਕਾਗਜ਼ ਰੱਦ ਹੋਣ ‘ਤੇ ਪੁਲਸ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ। ਇਸ ਦੌਰਾਨ ਉਸ ਨੇ ਡੀ.ਸੀ. ਦੇ ਸਾਹਮਣੇ ਪਿਸਤੌਲ ਵੀ ਕੱਢ ਲਈ। ਪੁਲਸ ਨੇ ਪਿਸਤੌਲ ਸਣੇ ਉਸ ਨੂੰ ਸਾਥੀ ਸਮੇਤ ਹਿਰਾਸਤ ‘ਚ ਲੈ ਲਿਆ, ਜਿਸ ਤੋਂ ਬਾਅਦ ਟਿੱਬੀ ਤੇ ਉਸ ਦਾ ਸਾਥੀ ਗਾਲ੍ਹਾ ਕੱਢਦੇ ਹੋਏ ਡੀ.ਸੀ. ਦਫਤਰ ਤੋਂ ਬਾਹਰ ਚਲੇ ਗਏ।ਦਰਅਸਲ ਗੁਰਭੇਜ ਟਿੱਬੀ ਨੇ ਕਾਂਗਰਸ ਦੀ ਟਿਕਟ ‘ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤੇ ਦੂਜੇ ਪਾਸੇ ਰਾਣਾ ਸੋਢੀ ਦੇ ਪੀ.ਏ. ਨਸੀਬ ਸਿੰਘ ਨੇ ਵੀ ਕਾਗਜ਼ ਦਾਖਲ ਕਰ ਦਿੱਤੇ ਪਰ ਗੁਰਭੇਜ ਟਿੱਬੀ ਦੇ ਕਾਗਜ਼ ਰੱਦ ਹੋ ਗਏ। ਇਸ ਉਪਰੰਤ ਟਿੱਬੀ ਨੇ ਪੁਲਸ ਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

You must be logged in to post a comment Login