ਮੀਂਹ ਦਾ ਕਹਿਰ, 12 ਸਾਲਾਂ ਬਾਅਦ ਖੁੱਲ੍ਹੇ ‘ਸੁਖਨਾ ਝੀਲ’ ਦੇ ਫਲੱਡ ਗੇਟ

ਮੀਂਹ ਦਾ ਕਹਿਰ, 12 ਸਾਲਾਂ ਬਾਅਦ ਖੁੱਲ੍ਹੇ ‘ਸੁਖਨਾ ਝੀਲ’ ਦੇ ਫਲੱਡ ਗੇਟ

ਚੰਡੀਗੜ੍: ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਕਰੀਬ 12 ਸਾਲਾਂ ਬਾਅਦ ਅੱਜ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਸੁਖਨਾ ‘ਚੋਂ ਪਾਣੀ ਛੱਡਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 12 ਤੋਂ 24 ਘੰਟਿਆਂ ਤੱਕ ਅਜਿਹੀ ਹੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 12 ਸਾਲ ਪਹਿਲਾਂ 2006 ‘ਚ ਭਾਰੀ ਬਾਰਸ਼ ਦੇ ਕਾਰਨ ਇਹ ਗੇਟ ਖੋਲ੍ਹਣੇ ਪਏ ਸਨ। ਉਸ ਸਮੇਂ ਸੈਕਟਰ-26 ਬਾਪੂ ਧਾਣ ਕਾਲੋਨੀ ‘ਚ ਪਾਣੀ ਆ ਗਿਆ ਸੀ। ਇਸ ਵਾਰ ਪ੍ਰਸ਼ਾਸਨ ਵਲੋਂ ਇਸ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਪਾਣੀ ਦੇ ਛੱਡੇ ਜਾਣ ਤੋਂ ਬਾਅਦ ਸੁਖਨਾ ਚੋਅ, ਜਿਹੜਾ ਕਿ ਬਾਪੂ ਧਾਮ ਕਾਲੋਨੀ ‘ਚੋਂ ਹੁੰਦਾ ਹੋਇਆ ਸੈਕਟਰ-47 ‘ਚੋਂ ਨਿਕਲ ਕੇ ਮੋਹਾਲੀ ‘ਚ ਮਿਲਦਾ ਹੈ, ਇਸ ‘ਚ ਭਾਰੀ ਪਾਣੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਉੱਤਰੀ ਇਲਾਕਿਆਂ ‘ਚ ਜ਼ਿਆਦਾ ਬਾਰਸ਼ ਹੋ ਰਹੀ ਹੈ ਅਤੇ ਇਸ ਬਾਰਸ਼ ਤੋਂ ਡਰਨ ਦੀ ਲੋੜ ਨਹੀਂ ਹੈ, ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ।

You must be logged in to post a comment Login