ਹਰੇਕ ਭਾਰਤੀ ਹਰ 4-6 ਮਿੰਟ ‘ਚ ਆਪਣਾ ਮੋਬਾਇਲ ਫੋਨ ਚੈੱਕ ਕਰਦਾ ਹੈ

ਹਰੇਕ ਭਾਰਤੀ ਹਰ 4-6 ਮਿੰਟ ‘ਚ ਆਪਣਾ ਮੋਬਾਇਲ ਫੋਨ ਚੈੱਕ ਕਰਦਾ ਹੈ

ਨਵੀਂ ਦਿੱਲੀ- ਹਰੇਕ ਦੇ ਹੱਥ ‘ਚ ਮੌਜੂਦ ਮੋਬਾਇਲ ਹੁਣ ਨਸ਼ਾ ਬਣਦਾ ਜਾ ਰਿਹਾ ਹੈ। ਖਾਸ ਤੌਰ ‘ਤੇ ਬੱਚਿਆਂ ਅਤੇ ਪਰਿਵਾਰਾਂ ‘ਚ। ਇਸ ਦੀ ਚਰਚਾ ਅਤੇ ਚਿੰਤਾ ਹਰੇਕ ਘਰ ‘ਚ ਹੋਣ ਲੱਗੀ ਹੈ। ਦੁਨੀਆਂ ਦੀ ਦੋ ਤਿਹਾਈ ਆਬਾਦੀ ਮੋਬਾਇਲ ਫੋਨ ਨਾਲ ਕਨੈਕਟਡ ਹੈ ਯਾਨੀ 500 ਕਰੋੜ ਤੋਂ ਜ਼ਿਆਦਾ। ਇਨ੍ਹਾਂ ‘ਚ 100 ਕਰੋੜ ਤੋਂ ਜ਼ਿਆਦਾ ਭਾਰਤ ‘ਚ ਹੈ ਜਦਕਿ ਸਮਾਰਟਫੋਨ ਯੂਜ਼ਰ ਇਸ ਤੋਂ ਘੱਟ ਹਨ। ਰਿਸਰਚ ਕੰਪਨੀ ਮੁਤਾਬਕ ਸਾਲ ਦੇ ਅੰਤ ਤੱਕ ਦੇਸ਼ ‘ਚ 33.7 ਕਰੋੜ ਸਮਾਰਟਫੋਨ ਯੂਜ਼ਰਸ ਹੋਣਗੇ। ਇਹ ਸਾਲਾਨਾ 16 ਫੀਸਦੀ ਦੀ ਦਰ ਨਾਲ ਵਧ ਰਹੇ ਹਨ। ਮੋਬਾਇਲ ਕ੍ਰਾਂਤੀ ਕਈ ਖਤਰੇ ਵੀ ਲਿਆ ਰਹੀ ਹੈ। ਇੰਡੀਅਨ ਕਾਂਊਸਿਲ ਆਫ ਸੋਸ਼ਲ ਸਾਇੰਸ ਦੀ ਰਿਪੋਰਟ ਕਹੰਿਦੀ ਹੈ ਕਿ ਨੌਜਵਾਨ ਰੋਜ਼ 6 ਘੰਟੇ ਤੱਕ ਫੋਨ ਦੀ ਵਰਤੋਂ ਕਰ ਰਹੇ ਹਨ।
-74 ਫੀਸਦੀ ਸਮਾਰਟਫੋਨ ਯੂਜ਼ਰਸ ਹੱਥ ‘ਚ ਆਪਣਾ ਮੋਬਾਇਲ ਲੈ ਕੇ ਸੌਂਦੇ ਹਨ। 2-6 ਘੰਟੇ ਤੱਕ ਮੋਬਾਇਲ ‘ਤੇ ਬਿਤਾ ਰਹੇ ਦੇਸ਼ ਦੇ 40 ਫੀਸਦੀ ਸਮਾਰਟਫੋਨ ਯੂਜ਼ਰਸ।
– 150 ਵਾਰ ਦਿਨ ‘ਚ ਫੋਨ ਚੈੱਕ ਕਰਦੇ ਹਨ। 6 ਮਿੰਟ ‘ਚ ਇਕ ਵਾਰ।
ਮਹਿਲਾਵਾਂ-ਟੀਨੇਜਰਸ ਦੀ ਸਥਿਤੀ ਹੋਰ ਵੀ ਖਰਾਬ
– ਮਹਿਲਾ ਸਮਾਰਟਫੋਨ ਯੂਜ਼ਰ 29 ਫੀਸਦੀ ਘੱਟ ਪਰ ਫੋਨ ਦੀ ਔਸਤਨ 14 ਮਿੰਟ ਜ਼ਿਆਦਾ ਸਮਾਂ ਦੇ ਰਹੀ ਹੈ। 80 ਫੀਸਦੀ ਸਮਾਂ ਸਿਰਫ ਸੋਸ਼ਲ ਸਾਈਟ ‘ਤੇ, ਯੂ-ਟਿਊਬ ਅਤੇ ਮਰਦਾਂ ਤੋਂ ਦੌਗੁਣਾ।
– 78 ਫੀਸਦੀ ਟੀਨੇਜਰ 4 ਘੰਟੇ ਤੱਕ ਫੋਨ ‘ਤੇ। 14 ਫੀਸਦੀ ਨੂੰ ਸਿਰਦਰਦ, ਚੱਕਰ ਆਉਣਾ ਆਮ ਗੱਲ ਹੈ।
ਲੱਛਣ ਜੋ ਮੋਬਾਇਲ ਐਡੀਕਸ਼ਨ ਦਰਸ਼ਾਉਂਦੇ ਹਨ
– 67 ਫੀਸਦੀ ਸਮਾਰਟਫੋਨ ਯੂਜ਼ਰ ਉਦੋਂ ਵੀ ਫੋਨ ਚੈਕ ਕਰਦੇ ਹਨ, ਜਦੋਂ ਘੰਟੀ ਨਾ ਵਜੇ, ਮੈਸੇਜ਼ ਨਾ ਆਏ ਜਾਂ ਨੋਟੀਫਿਕੇਸ਼ਨ ਨਾ ਆਏ।
– ਜਦੋਂ ਵੀ ਕੋਈ ਚਿੰਤਾ ਹੋਵੇ ਤਾਂ ਫੋਨ ਦੀ ਵਰਤੋਂ ਸ਼ੁਰੂ ਕਰ ਦੇਣਾ।
– ਨੈੱਟਵਰਕ ਨਾ ਹੋਵੇ ਤਾਂ ਗੁੱਸਾ,ਚਿੰਤਾ, ਚਿੜਚਿੜਾਪਨ ਜਾਂ ਬੇਚੈਨੀ ਹੋਣਾ।
– ਟਾਇਮ ਮਿਲਦੇ ਹੀ ਫੋਨ ਚੈਕ ਕਰਨ ਲੱਗ ਜਾਣਾ।

You must be logged in to post a comment Login