ਪੰਜਾਬੀ ਨੌਜਵਾਨ ਆਸਟਰੇਲੀਅਨ ਫੌਜ ‘ਚ ਹੋਇਆ ਭਰਤੀ

ਪੰਜਾਬੀ ਨੌਜਵਾਨ ਆਸਟਰੇਲੀਅਨ ਫੌਜ ‘ਚ ਹੋਇਆ ਭਰਤੀ

ਸਿਡਨੀ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਆਪਣੇ ਇਲਾਕੇ ਦੇ ਮਾਣ ‘ਚ ਉਸ ਵੇਲੇ ਹੋਰ ਵੀ ਵਾਧਾ ਕਰ ਦਿੱਤਾ, ਜਦੋਂ ਉਸ ਨੇ ਆਸਟਰੇਲੀਅਨ ਫੌਜ ਵਿਚ ਨੌਕਰੀ ਜੁਆਇਨ ਕਰ ਲਈ। 14 ਅਗਸਤ 1987 ਨੂੰ ਮਨਜੀਤ ਸਿੰਘ ਤੇ ਸੁਰਿੰਦਰ ਕੌਰ ਦੇ ਘਰ ਜੰਮੇ ਪਰਮਜੀਤ ਸਿੰਘ ਨੇ 1 ਫਰਵਰੀ 2009 ਨੂੰ ਆਸਟਰੇਲੀਆ ਦੀ ਧਰਤੀ ਬ੍ਰਿਸਬੇਨ ‘ਤੇ ਪੈਰ ਰੱਖਿਆ ਸੀ। ਉਥੇ ਜਾ ਕੇ ਕੁੱਕਰੀ ਤੇ ਬਿਜ਼ਨੈੱਸ ਮੈਨੇਜਮੈਂਟ ਦਾ ਡਿਪਲੋਮਾ ਕਰਨ ਦੇ ਨਾਲ ਫੈਬਰੀਕੇਸ਼ਨ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਨਾਲ ਦੀ ਨਾਲ ਉਹ ਵੱਖ-ਵੱਖ ਥਾਵਾਂ ‘ਤੇ ਨੌਕਰੀ ਕਰਦਾ ਰਿਹਾ। ਫਰਵਰੀ 2018 ਵਿਚ ਉਸ ਨੂੰ ਆਸਟਰੇਲੀਅਨ ਫੌਜ ‘ਚ ਭਰਤੀ ਕਰ ਲਿਆ ਗਿਆ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਬਾਕਾਇਦਾ ਹੁਣ ਉਸ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਪਰਮਜੀਤ ਸਿੰਘ ਆਸਟਰੇਲੀਆ ਵਿਖੇ ਆਪਣੀ ਪਤਨੀ ਤੇ ਬੇਟੇ ਨਾਲ ਰਹਿ ਰਿਹਾ ਹੈ। ਉਸ ਦੇ ਪਿਤਾ ਮਨਜੀਤ ਸਿੰਘ ਸਮਾਜ ਸੇਵਕ ਹੋਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰੇਮੀ ਵੀ ਹਨ।

You must be logged in to post a comment Login