ਚੰਡੀਗੜ੍ਹ : ਪੰਜਾਬ ਦੇ ਫੈਸਲੇ ਲੈਣ ਲਈ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਾਮਲਿਆਂ ‘ਤੇ ਫੈਸਲੇ ਲਿਆ ਕਰੇਗੀ। ਇਸ ਕਮੇਟੀ ਦੇ ਪ੍ਰਧਾਨ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਹੋਣਗੇ। ਇਸ ਗੱਲ ਦੀ ਜਾਣਕਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਹਾਲਾਂਕਿ ਮਾਨ ਨੇ ਹੀ ਇਹ ਵੀ ਸਪੱਸ਼ਟ ਕੀਤਾ ਕਿ 22 ਮੈਂਬਰੀ ਕੋਰ ਕਮੇਟੀ ਕੋਲ ਫੈਸਲੇ ਲੈਣ ਦਾ ਅਧਿਕਾਰ ਜ਼ਰੂਰ ਹੋਵੇਗਾ ਪਰ ਟਿੱਕਟਾਂ ਦਿੱਲੀ ਤੋਂ ਹੀ ਫਾਈਨਲ ਹੋਣਗੀਆਂ। ਮਾਨ ਨੇ ਕਿਹਾ ਕਿ 7 ਅਕਤੂਬਰ ਨੂੰ ਪਟਿਆਲਾ ਅਤੇ ਲੰਬੀ ਵਿਚ ਕੀਤੀਆਂ ਜਾਣ ਵਾਲੀਆਂ ਰੈਲੀਆਂ ਇਹ ਦੋਵਾਂ ਪਾਰਟੀਆਂ ਦਾ ਜੁਮਲਾ ਹੈ ਅਤੇ ਅਕਾਲੀ-ਕਾਂਗਰਸੀ ਰੈਲੀ-ਰੈਲੀ ਖੇਡ ਰਹੇ ਹਨ। ਮਾਨ ਨੇ ਕਿਹਾ ਕਿ 7 ਅਕਤੂਬਰ ਨੂੰ ‘ਆਪ’ ਦੇ ਐੱਮ. ਪੀ. ਤੇ ਵਿਧਾਇਕ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਇਕ ਦਿਨ ਦੀ ਭੁੱਖ ਹੜਤਾਲ ‘ਤੇ ਬੈਠਣਗੇ ਅਤੇ ਇਸ ਮੌਕੇ ਸਾਰਾ ਦਿਨ ਟੀ. ਵੀ. ਦੀਆਂ ਸਕ੍ਰੀਨਾਂ ਲਗਾ ਕੇ ਕਾਂਗਰਸ ਦੇ ਵਿਧਾਇਕਾਂ ਦਾ ਇਹ ਭਾਸ਼ਣ ਦਿਖਾਇਆ ਜਾਵੇਗਾ, ਜਿਹੜਾ ਉਨ੍ਹਾਂ ਨੇ ਮਾਨਸੂਨ ਸੈਸ਼ਨ ਦੌਰਾਨ ਵਿਧਾਨ ਸਭਾ ਵਿਚ ਦਿੱਤਾ ਸੀ।

You must be logged in to post a comment Login