ਤੇਸ਼ਵਰ ਪੁਜਾਰਾ ਨੇ ਆਪਣੀ ਇਸ ਹਰਕਤ ਨਾਲ ਲੋਕਾਂ ਨੂੰ ਕਰ ਦਿੱਤਾ ਹੈਰਾਨ

ਤੇਸ਼ਵਰ ਪੁਜਾਰਾ ਨੇ ਆਪਣੀ ਇਸ ਹਰਕਤ ਨਾਲ ਲੋਕਾਂ ਨੂੰ ਕਰ ਦਿੱਤਾ ਹੈਰਾਨ

ਨਵੀਂ ਦਿੱਲੀ- ਰਾਜਕੋਟ ‘ਚ ਭਾਰਤ ਅਤੇ ਵਿੰਡੀਜ਼ ਵਿਚਾਲੇ ਚਲ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਟੀਮ ਇੰਡੀਆ ਦੀ ਕੰਧ ਕਹੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਖੇਡਣ ਦੌਰਾਨ ਆਪਣੀ ਜੇਬ ‘ਚ ਪਾਣੀ ਦੀ ਬੋਤਲ ਅਤੇ ਰੁਮਾਲ ਰਖਦੇ ਹੋਏ ਨਜ਼ਰ ਆਏ, ਜੋ ਕਾਫੀ ਸੁਰਖ਼ੀਆਂ ‘ਚ ਆ ਗਿਆ ਹੈ ਕਿਉਂਕਿ ਟੈਸਟ ਕ੍ਰਿਕਟ ‘ਚ ਅਜਿਹੀਆਂ ਗਤੀਵਿਧੀਆਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੇ ਤਿੰਨਾਂ ਫਾਰਮੈਟ ‘ਚ ਖੇਡਦੇ ਹੋਏ ਕਦੀ ਕੀਤਾ ਹੋਵੇ। ਰਾਜਕੋਟ ‘ਚ ਇਸ ਸਮੇਂ ਕਾਫੀ ਗਰਮੀ ਪੈ ਰਹੀ ਹੈ ਜਿਸ ਦੇ ਚਲਦੇ ਖਿਡਾਰੀਆਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਵਾਰ-ਵਾਰ ਪਵੈਲੀਅਨ ਤੋਂ ਕਿਸੇ ਨੂੰ ਬੁਲਾਉਣ ਦੀ ਬਜਾਏ ਪੁਜਾਰਾ ਨੇ ਜੇਬ ‘ਚ ਹੀ ਪਾਣੀ ਦੀ ਬੋਤਲ ਰਖਣਾ ਸਹੀ ਸਮਝਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ‘ਬੀ.ਸੀ.ਸੀ.ਆਈ.’ ਨੇ ਆਪਣੇ ਟਵਿੱਟਰ ਅਕਾਊਂਟ ‘ਚ ਇਸ ਨੂੰ ਸ਼ੇਅਰ ਕੀਤਾ ਹੈ ਜਿਸ ‘ਚ ਲਿਖਿਆ ਹੈ, ”’Beating Rajkot’s heat, Pujara’s way cool’. ਪੁਜਾਰਾ ਅਤੇ ਪ੍ਰਿਥਵੀ ਸ਼ਾ ਮੈਦਾਨ ‘ਚ ਕਈ ਵਾਰ ਪਾਣੀ ਪੀਂਦੇ ਦਿਖਾਈ ਦਿੱਤੇ।

You must be logged in to post a comment Login