ਨਵੀਂ ਦਿੱਲੀ— ਟੀਮ ਇੰਡੀਆ ‘ਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ। ਕਈ ਸੀਨੀਅਰ ਖਿਡਾਰੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਪ੍ਰਬੰਧਨ ਨਾਲ ਸਹਿਮਤ ਨਹੀਂ ਹਨ। ਹਾਲ ਹੀ ‘ਚ ਰੋਹਿਤ ਸ਼ਰਮਾ ਨੇ ਵਿਰਾਟ ਨੂੰ ਇੰਸਟਾਗ੍ਰਾਮ ਅਤੇ ਟਵਿਟਰ ਤੋਂ ਅਣਫੋਲੋ ਕੀਤਾ ਸੀ। ਉਥੇ ਏਸ਼ੀਆ ਕੱਪ ਦੇ ਮੈਨ ਆਫ ਦਾ ਸੀਰੀਜ਼ ਸ਼ਿਖਰ ਧਵਨ ਨੂੰ ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਤੋਂ ਹਟਾ ਦਿੱਤਾ ਗਿਆ। ਧਵਨ ਨੂੰ ਟੀਮ ਤੋਂ ਹਟਾਉਣ ‘ਤੇ ਸਵਾਲ ਇਸ ਲਈ ਉਠ ਰਹੇ ਹਨ ਕਿਉਂ ਕਿ ਹਾਲਿਆ ਦੌਰੇ ‘ਤੇ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧਵਨ ਦੀ ਪਤਨੀ ਆਇਸ਼ਾ ਮੁਖਰਜ਼ੀ ਵਿਚਕਾਰ ਬਹਿਸ ਹੋਈ। ਇਸ ਤੋਂ ਬਾਅਦ ਟੀਮ ਦੇ ਅੰਦਰ ਚਰਚਾ ਸ਼ੁਰੂ ਹੋ ਗਈ ਸੀ ਕਿ ਜਲਦ ਸ਼ਿਖਰ ਟੀਮ ਇੰਡੀਆ ਤੋਂ ਬਾਹਰ ਹੋਣਗੇ। ਹੁਣ ਇਹ ਸੰਯੋਗ ਹੈ ਜਾਂ ਸਚ, ਏਸ਼ੀਆ ਕਪ ‘ਚ ਮੈਨ ਆਫ ਦਾ ਸੀਰੀਜ਼ ਹੋਣ ਦੇ ਬਾਵਜੂਦ ਸ਼ਿਖਰ ਨੂੰ ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ। ਸਭ ਨੂੰ ਪਤਾ ਹੈ ਕਿ ਭਾਰਤੀ ਪਿਚ ‘ਤੇ ਸ਼ਿਖਰ ਦੌੜਾਂ ਬਣਾਉਂਦੇ ਅਤੇ ਇਸ ਨਾਲ ਸਾਲ ਦੇ ਆਖਰੀ ‘ਚ ਹੋਣ ਵਾਲੇ ਆਸਟ੍ਰੇਲੀਆ ਦੌਰੇ ਲਈ ਉਨ੍ਹਾਂ ਦੀ ਚੋਣ ਕਰਨ ਨੂੰ ਮਜ਼ਬੂਰ ਹੋਣਾ ਪੈਂਦਾ। ਧਵਨ ਨੇ ਏਸ਼ੀਆ ਕੱਪ ‘ਚ ਪੰਜ ਵਨਡੇ ਮੈਚਾਂ ‘ਚ ਦੋ ਸੈਂਕੜਿਆਂ ਨਾਲ 342 ਦੌੜਾਂ ਬਣਾਈਆਂ। ਇੰਗਲੈਂਡ ਦੌਰੇ ‘ਚ ਭਾਰਤੀ ਟੀਮ ‘ਚ ਸ਼ਾਮਲ ਰਹੇ ਇਕ ਖਿਡਾਰੀ ਨੇ ਕਿਹਾ ਕਿ ਟੀਮ ‘ਚ ਸਭ ਕੁਝ ਠੀਕ ਨਹੀਂ ਹੈ। ਕਈ ਖਿਡਾਰੀ ਅਨੁਸ਼ਕਾ ਦੇ ਦਖਲ ਨਾਲ ਅਸਹਿਜ ਮਹਿਸੂਸ ਕਰਦੇ ਹਨ। ਜਦੋਂ ਇਸ ਬਾਰੇ ‘ਚ ਵਿਰਾਟ ਨੂੰ ਮੈਸੇਜ ਅਤੇ ਵਟਸਐਪ ਮੈਸੇਜ ਦੇ ਜਰੀਏ ਪੁੱੁਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਨਾਂ ਖਿਡਾਰੀਆਂ ਨੂੰ ਸਮੱਸਿਆ ਹੈ ਤਾਂਕਿ ਉਸਨੂੰ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਸੁਧਾਰਿਆ ਜਾ ਸਕੇ ਹਾਲਾਂਕਿ ਅਧਿਕਾਰੀ ਨੇ ਅਨੁਸ਼ਕਾ ਦੇ ਬੱਲੇਬਾਜ਼ਾਂ ਲਈ ਹੋਣ ਵਾਲੀ ਬੈਠਕ ਦੌਰਾਨ ਮੌਜੂਦ ਰਹਿਣ ਤੋਂ ਸਾਫ ਇਨਕਾਰ ਕੀਤਾ। ਉਨ੍ਹਾਂ ਕਿਹਾ ਇੰਗਲੈਂਡ ‘ਚ ਅਜਿਹੀ ਬੈਠਕ ਜਿਸ ਕਮਰੇ ‘ਚ ਹੁੰਦੀ ਸੀ ਉਥੇ ਹੀ ਮਸਾਜ ਰੂਮ ਹੈ ਜਿਸ ‘ਚ ਕੋਈ ਨਾ ਕੋਈ ਖਿਡਾਰੀ ਮਸਾਜ ਕਰਾਉਂਦਾ ਰਹਿੰਦਾ ਸੀ। ਅਜਿਹੇ ‘ਚ ਉਨ੍ਹਾਂ ਦੀ ਮੌਜੂਦਗੀ ਨਾਮੁਮਕਿਨ ਹੈ। ਉਨ੍ਹਾਂ ਨੇ ਨੇ ਆਇਸ਼ਾ ਅਨੁਸ਼ਕਾ ਵਿਚਕਾਰ ਨਰਾਜ਼ਗੀ ਤੋਂ ਵੀ ਇਨਕਾਰ ਕੀਤਾ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login