ਨਵੀਂ ਦਿੱਲੀ– ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ਤੱਕ ਪਹੁੰਚਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਵੀਰਵਾਰ ਕਿਹਾ ਕਿ ਰੁਪਿਆ ਹੁਣ ਡਿੱਗ ਨਹੀ ਰਿਹਾ, ਸਗੋਂ ਬਰਬਾਦ ਹੋ ਗਿਆ ਹੈ। ਰਾਹੁਲ ਨੇ ਟਵੀਟ ਕੀਤਾ,‘‘ਬ੍ਰੇਕਿੰਗ : ਰੁਪਿਆ ਡਿੱਗ ਕੇ 73.77 ਰੁਪਏ ਦੇ ਪੱਧਰ ’ਤੇ। ਇਹ ਡਿੱਗ ਨਹੀਂ ਰਿਹਾ, ਸਗੋਂ ਬਰਬਾਦ ਹੋ ਗਿਆ ਹੈ।’’ ਦੱਸਣਯੋਗ ਹੈ ਕਿ ਵੀਰਵਾਰ ਰੁਪਿਆ ਡਿੱਗਦਾ-ਡਿੱਗਦਾ 73.82 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਸ ਸਥਿਤੀ ਨੂੰ ਲੈ ਕੇ ਤੁਕਬੰਦੀ ਕਰ ਕੇ ਤਿੱਖਾ ਹਮਲਾ ਕਰਦਿਆਂ ਕਿਹਾ,‘‘ਰੁਪਿਆ 73 ਕੇ ਪਾਰ, ਮਹਿੰਗਾਈ ਮਚਾਏ ਹਾਹਾਕਾਰ। ਤੇਲ-ਗੈਸ ਮੇਂ ਲਗੀ ਹੈ ਆਗ, ਬਾਜ਼ਾਰ ਮੇਂ ਮਚੀ ਭਾਗਮਭਾਗ। ਓ 56 ਇੰਚ ਸੀਨੇ ਵਾਲੇ, ਕਬ ਤਕ ਚਲੇਗਾ ਸਾਈਲੈਂਟ ਮੋਡ-ਕਹਾਂ ਹੈ ਅੱਛੇ ਦਿਨ ਕਾ ਕੋਡ।’’

You must be logged in to post a comment Login