ਮਾਇਆ ਤੋਂ ਬਾਅਦ ਅਖਿਲੇਸ਼ ਨੇ ਦਿੱਤਾ ਰਾਹੁਲ ਨੂੰ ਝਟਕਾ, ਕਿਹਾ-ਨਹੀਂ ਕਰਾਂਗੇ ਕਾਂਗਰਸ ਨਾਲ ਗਠਜੋੜ

ਮਾਇਆ ਤੋਂ ਬਾਅਦ ਅਖਿਲੇਸ਼ ਨੇ ਦਿੱਤਾ ਰਾਹੁਲ ਨੂੰ ਝਟਕਾ, ਕਿਹਾ-ਨਹੀਂ ਕਰਾਂਗੇ ਕਾਂਗਰਸ ਨਾਲ ਗਠਜੋੜ

ਨਵੀਂ ਦਿੱਲੀ- ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੁੰਦੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਅਸਲ ‘ਚ ਸਪਾ ਅਖਿਲੇਸ਼ ਯਾਦਵ ਵੀ ਹੁਣ ਮਾਇਆਵਤੀ ਦੀ ਰਾਹ ‘ਤੇ ਚੱਲ ਪਏ ਹਨ। ਉਨ੍ਹਾਂ ਨੇ ਕਾਂਗਰਸ ਦੇ ਨਾਲ ਗਠਜੋੜ ਕਰਨ ਤੋਂ ਸਾਫ-ਸਾਫ ਮਨ੍ਹਾ ਕਰ ਦਿੱਤਾ ਹੈ। ਅਖਿਲੇਸ਼ ਨੇ ਕਿਹਾ ਕਿ ਕਾਂਗਰਸ ਲਈ ਅਸੀਂ ਕਾਫੀ ਇੰਤਜ਼ਾਰ ਕੀਤਾ ਪਰ ਹੁਣ ਗਠਜੋੜ ਲਈ ਬੀ.ਐੱਸ.ਪੀ. ਅਤੇ ਜੀ.ਜੀ.ਪੀ. ਨਾਲ ਗੱਲ ਹੋਵੇਗੀ।ਐੱਮ.ਪੀ. ਵਿਧਾਨਸਭਾ ਚੋਣਾਂ ਲਈ ਕਾਂਗਰਸ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰਨਾ ਚਾਹੁੰਦੀ ਸੀ ਪਰ ਅਖਿਲੇਸ਼ ਨੇ ਰਾਹੁਲ ਦੀ ਇਸ ਆਸ ‘ਤੇ ਪਾਣੀ ਫੇਰ ਦਿੱਤਾ ਹੈ। ਲਖਨਊ ‘ਚ ਇਕ ਪੱਤਰਕਾਰ ਵਾਰਤਾ ‘ਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਬਹੁਤ ਇੰਤਜ਼ਾਰ ਕਰਾਇਆ ਹੈ ਪਰ ਹੁਣ ਹੋਰ ਨਹੀਂ, ਮੱਧ ਪ੍ਰਦੇਸ਼ ‘ਚ ਅਸੀਂ ਗੋਂਡਵਾਨਾ ਗਣਤੰਤਰ ਪਾਰਟੀ ਨਾਲ ਗਠਜੋੜ ਕਰਾਂਗੇ। ਬੀ.ਐੱਸ.ਪੀ. ਨਾਲ ਵੀ ਸਾਡੀ ਗੱਲਬਾਤ ਹੋਵੇਗੀ। ਅਖਿਲੇਸ਼ ਨੇ ਕਾਂਗਰਸ ‘ਤੇ ਦੋਸ਼ ਲਗਾਇਆ ਕਿ ਕਾਂਗਰਸ ਲੋਕ ਮਾਮਲਿਆਂ ਨੂੰ ਲਟਕਾਈ ਰੱਖਣ ‘ਚ ਮਾਹਿਰ ਹੈ। ਉਮੀਦਵਾਰ ਆਪਣਾ ਨਾਮਾਂਕਣ ਕਰ ਲੈਣਗੇ ਉਦੋਂ ਵੀ ਕਾਂਗਰਸ ਇਹੀ ਕਹੇਗੀ ਕਿ ਅਸੀਂ ਗੱਲਬਾਤ ਕਰ ਰਹੇ ਹਾਂ। ਅਖਿਲੇਸ਼ ਨੇ ਕਿਹਾ ਕਿ ਕਾਂਗਰਸ ਵਾਲਾ ਐਪੀਸੋਡ ਹੁਣ ਖਤਮ ਹੋ ਗਿਆ ਹੈ।

You must be logged in to post a comment Login