ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬਘਰ ‘ਚ ਲਗਾਈਆਂ ਜਾਣ

ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬਘਰ ‘ਚ ਲਗਾਈਆਂ ਜਾਣ

ਨਵੀਂ ਦਿੱਲੀ – ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਮਸਜਿਦਾਂ ਅਤੇ ਮਦਰੱਸਿਆਂ ਦੀ ਫੰਡਿੰਗ ਬਾਰੇ ਪਤਾ ਲੱਗਣ ਤੋਂ ਬਾਅਦ ਸਾਰੀਆਂ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ। ਫਿਲਹਾਲ ਇਸ ਮਾਮਲੇ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਜਾਂਚ ਕਰ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜਾਂਚ ਸ਼ੁਰੂ ਕਰ ਸਕਦਾ ਹੈ। ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਈਡੀ ਨੂੰ ਕਾਲੀ ਕਮਾਈ ਤੋਂ ਬਣਾਈ ਗਈ ਕਿਸੇ ਵੀ ਜਾਇਦਾਦ ਨੂੰ ਜ਼ਬਤ ਕਰਨ ਦਾ ਅਧਿਕਾਰ ਹੈ। ਪਿਛਲੇ ਮਹੀਨੇ ਐੱਨ. ਆਈ. ਏ. ਨੇ ਰਾਜਧਾਨੀ ਦਿੱਲੀ ਵਿਚ ਲਸ਼ਕਰ ਦੇ ਅੱਤਵਾਦੀ ਫੰਡਿੰਗ ਦਾ ਪਰਦਾਫਾਸ਼ ਕਰਦੇ ਹੋਏ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਅੱਤਵਾਦੀ ਫੰਡਿੰਗ ਦਾ ਜਾਲ ਸਿਰਫ ਕਸ਼ਮੀਰ ਵਿਚ ਹੀ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਤਕ ਸੀਮਤ ਨਹੀਂ ਹੈ, ਸਗੋਂ ਮਸਜਿਦਾਂ ਅਤੇ ਮਦਰੱਸਿਆਂ ਜ਼ਰੀਏ ਦੇਸ਼ ਅੰਦਰ ਕੱਟੜਤਾ ਫੈਲਾਉਣ ਦੀ ਵੀ ਸਾਜ਼ਿਸ਼ ਕਰ ਰਿਹਾ ਹੈ। ਇਸ ਦਰਮਿਆਨ ਇਕ ਵੱਡੀ ਗੱਲ ਸਾਹਮਣੇ ਆਈ ਹੈ, ਉਹ ਇਹ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਪੈਸਿਆਂ ਨਾਲ ਹਰਿਆਣਾ ਦੇ ਪਲਵਲ ਜ਼ਿਲੇ ਵਿਚ ਮਸਜਿਦ ਦਾ ਨਿਰਮਾਣ ਹੋਇਆ ਹੈ। ਇਹ ਖੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕੀਤਾ ਹੈ। ਪਲਵਲ ਦੇ ਉਤਾਵਰ ਪਿੰਡ ਵਿਚ ਮਸਜਿਦ ‘ਖੁਲਾਫਾ-ਏ-ਰਾਸ਼ਦੀਨ’ ਬਣੀ ਹੈ। ਇਸ ਮਸਜਿਦ ਦੀ ਜਾਂਚ ਐੱਨ. ਆਈ. ਏ. ਦੇ ਅਧਿਕਾਰੀਆਂ ਨੇ 3 ਅਕਤੂਬਰ ਨੂੰ ਕੀਤੀ ਸੀ। ਏਜੰਸੀ ਨੇ ਇਸ ਤੋਂ ਪਹਿਲਾਂ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਨਵੀਂ ਦਿੱਲੀ ਵਿਚ ਮਸਜਿਦ ਦੇ ਇਮਾਮ ਮੁਹੰਮਦ ਸਲਮਾਨ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਖੁਲਾਸਾ ਹੋਣ ਤੋਂ ਬਾਅਦ ਹਰਿਆਣਾ ਦੇ ਮੇਵਾਤ ਸਮੇਤ ਕਈ ਇਲਾਕਿਆਂ ਵਿਚ ਬਣੇ ਮਦਰੱਸੇ ਅਤੇ ਇਸਲਾਮਿਕ ਇੰਸਟੀਚਿਊਟ ਐੱਨ. ਆਈ. ਏ. ਦੀ ਰਾਡਾਰ ‘ਤੇ ਹਨ। ਗ੍ਰਿਫਤਾਰ ਕੀਤੇ ਗਏ ਮੁਹੰਮਦ ਸਲਮਾਨ ਤੋਂ ਪੁੱਛ-ਗਿੱਛ ਵਿਚ ਖੁਲਾਸਾ ਹੋਇਆ ਸੀ ਕਿ ਉਸ ਨੂੰ ਦੁਬਈ ਤੋਂ ਹਾਫਿਜ਼ ਸਈਦ ਦੀ ਸੰਸਥਾ ਫਲਾਹ-ਏ-ਇਨਸਾਨੀਅਤ ਫੰਡਿੰਗ ਕਰ ਰਹੀ ਸੀ। ਅਜਿਹੇ ਵਿਚ ਐੱਨ. ਆਈ. ਏ. ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਫੰਡਿੰਗ ਹੁਣ ਤਕ ਕਿੱਥ-ਕਿੱਥੇ ਗਈ ਹੈ।

You must be logged in to post a comment Login