ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਖੇਤਾਂ ਦੇ ਵੱਢਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਚ 25 ਚਾਲਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਸਦਾ ਚਲਾਨ ਕੱਟ ਕੇ ਜੁਰਮਾਨਾ ਕੀਤਾ ਜਾ ਰਿਹਾ ਹੈ। ਇਸ ਤਹਿਤ ਹੁਣ ਤੱਕ ਜ਼ਿਲੇ ‘ਚ 2 ਏਕੜ ਤੋਂ ਘੱਟ ਪਰਾਲੀ ਸਾੜਨ ‘ਤੇ 2, 500 ਰੁਪਏ ਤੱਕ ਦੇ 16 ਚਲਾਨ, 2 ਤੋਂ 5 ਏਕੜ ਤੱਕ ਲਈ 5,000 ਰੁਪਏ ਤੱਕ ਦੇ 9 ਚਲਾਨ ਅਤੇ 5 ਏਕੜ ਤੋਂ ਵੱਧ ਪਰਾਲੀ ‘ਤੇ 15, 000 ਰੁਪਏ ਤੱਕ ਦਾ ਕੋਈ ਵੀ ਚਲਾਨ ਨਹੀਂ ਕੀਤਾ ਗਿਆ ਹੈ।
You must be logged in to post a comment Login