ਮੈਨੂੰ ਚਰਨਜੀਤ ਚੰਨੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ : ਮਨੀਸ਼ਾ ਗੁਲਾਟੀ

ਮੈਨੂੰ ਚਰਨਜੀਤ ਚੰਨੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ : ਮਨੀਸ਼ਾ ਗੁਲਾਟੀ

ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਕੈਬਨਿਟ ਮੰਤਰੀ ‘ਤੇ ਛਾਏ ‘ਮੀ ਟੂ’ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਮੰਤਰੀ ਦੇ ਨਾਂ ਬਾਰੇ ਕੋਈ ਜਾਣਕਾਰੀ ਹੈ, ਬਿਨਾਂ ਸ਼ਿਕਾਇਤ ‘ਤੇ ਉਹ ਐਕਸ਼ਨ ਨਹੀਂ ਲੈ ਸਕਦੇ। ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਤਜ਼ਾਰ ਕੀਤਾ ਜਾ ਰਿਹਾ। ਉਨ੍ਹਾਂ ਦੇ ਆਉਣ ‘ਤੇ ਮੀ-ਟੂ ਮਾਮਲੇ ‘ਤੇ ਖਾਸ ਗੱਲਬਾਤ ਕੀਤੀ ਜਾਵੇਗੀ ਅਤੇ ਪੂਰੇ ਮਾਮਲੇ ਬਾਰੇ ਜਾਣਿਆ ਜਾਵੇਗਾ।
ਉਥੇ ਹੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਨੇ ਮੰਤਰੀ ਦੇ ਪੱਖ ‘ਚ ਬੋਲਦਿਆਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਵੀ ਕਈ ਵਾਰ ਮੰਤਰੀ ਚਰਨਜੀਤ ਚੰਨੀ ਨਾਲ ਗੱਲਬਾਤ ਕੀਤੀ ਗਈ ਹੈ ਪਰ ਮੰਤਰੀ ਨੇ ਉਨ੍ਹਾਂ ਨਾਲ ਸਹੀ ਗੱਲਬਾਤ ਕੀਤੀ ਹੈ। ਮਹਿਲਾ ਕਮਿਸ਼ਨ ਚੁਸਤ ਹੋਇਆ ਤਾਂ ਜਾਪਦਾ ਹੈ ਪਰ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਕੋਈ ਐਕਸ਼ਨ ਲਿਆ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪੰਜਾਬ ਦੇ ਮੰਤਰੀ ਦੇ ਇਸ ਮੁੱਦੇ ਨੂੰ ਦੇਖਦੇ ਹੋਏ ਮਹਿਲਾ ਕਮਿਸ਼ਨ ਨੇ ਪੰਜਾਬ ਸੂਬੇ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਇਹ ਹਨ ਹਿਦਾਇਤਾਂ
* ਕੋਈ ਵੀ ਮੰਤਰੀ ਇਕੱਲੀ ਮਹਿਲਾ ਨੂੰ ਦਫਤਰ ‘ਚ ਨਹੀਂ ਬੁਲਾ ਸਕਦਾ
* ਦਫਤਸਰ ਸਮੇਂ ਤੋਂ ਬਾਅਦ ਕਿਸੇ ਵੀ ਮਹਿਲਾ ਨੂੰ ਆਪਣੇ ਕਮਰੇ ‘ਚ ਨਹੀਂ ਬੁਲਾ ਸਕਦਾ
* ਕਿਸੇ ਤਰ੍ਹਾਂ ਦਾ ਅਪਤੀਜਨਕ ਪ੍ਰਸ਼ਨ ਨਹੀਂ ਕਰ ਸਕਦਾ
* ਕੋਈ ਵੀਡੀਓ ਕਾਲ ਜਾਂ ਮੈਸੇਜ ਨਹੀਂ ਕਰ ਸਕਦਾ
ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵਲੋਂ ਦਿੱਤੇ ਗਏ ਬਿਆਨ ‘ਤੇ ਮਨੀਸ਼ਾ ਗੁਲਾਟੀ ਕਿਹਾ ਕਿ ਉਹ ਆਸ਼ਾ ਕੁਮਾਰੀ ਨਾਲ ਸਹਿਮਤ ਹਨ ਅਤੇ ਕਿਸੇ ਨੂੰ ਵੀ ਮੈਸਜ ਭੇਜਣਾ ‘ਮੀ ਟੂ’ ਨਹੀਂ ਹੁੰਦਾ। ਗੁਲਾਟੀ ਨੇ ਕਿਹਾ ਕਿ ਪੰਜਾਬ ਦਾ ਮੰਤਰੀ ਤੇ ਪੀੜਤ ਅਫਸਰ ਉਨ੍ਹਾਂ ਦੀ ਰਿਸ਼ਤੇਦਾਰ ਨਹੀਂ ਹੈ ਅਤੇ ਉਨ੍ਹਾਂ ਦਾ ਕੰਮ ਰਾਜਨੀਤੀ ਕਰਨਾ ਨਹੀਂ ਹੈ।

You must be logged in to post a comment Login