ਮੁੰਬਈ- ਰਾਜਧਾਨੀ ਮੁੰਬਈ ’ਚ ਲੱਕੜੀ ਦਾ ਕੰਮ ਕਰਨ ਵਾਲੇ 27 ਸਾਲਾ ਨੌਜਵਾਨ ’ਤੇ ਇਕ ਦਿਨ ਕਹਿਰ ਟੁੱਟ ਪਿਆ ਅਤੇ ਉਸਦਾ ਖੱਬਾ ਪੰਜਾ ਪੈਰ ਤੋਂ ਵੱਖ ਹੋ ਗਿਆ ਸੀ ਪਰ ਡਾਕਟਰਾਂ ਨੇ ਚਮਤਕਾਰ ਕਰ ਦਿੱਤਾ ਅਤੇ 6 ਘੰਟੇ ਦੀ ਮੈਰਾਥਨ ਪਲਾਸਟਿਕ ਸਰਜਰੀ ਤੋਂ ਬਾਅਦ ਨੌਜਵਾਨ ਦਾ ਪੰਜਾ ਮੁੜ ਜੁੜ ਗਿਆ।ਹਸਪਤਾਲ ਦੇ ਡੀਨ ਡਾ. ਗਣੇਸ਼ ਸ਼ਿੰਦੇ ਨੇ ਨੌਜਵਾਨ ਦੇ ਛੇਤੀ ਹੀ ਆਮ ਵਾਂਗ ਤੁਰਨ-ਫਿਰਨ ਦੀ ਅਾਸ ਪ੍ਰਗਟਾਈ ਹੈ। ਹੱਥ, ਪੈਰ ਜਾਂ ਕਿਸੇ ਹੋਰ ਅੰਗ ਦੇ ਕੱਟੇ ਜਾਣ ਨਾਲ ਉਥੇ ਖੂਨ ਦਾ ਪ੍ਰਵਾਹ ਰੁਕ ਜਾਂਦਾ ਹੈ, ਜਿਸ ਨਾਲ ਉਸਦਾ ਅੰਗ ਬੇਕਾਰ ਹੋ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ ’ਚ ਇਸ ਤਰ੍ਹਾਂ ਦੇ ਜ਼ਖਮੀਅਾਂ ਦੇ ਮਾਮਲੇ ’ਚ ਤੁਰੰਤ ਇਲਾਜ ਬੇਹੱਦ ਜ਼ਰੂਰੀ ਹੁੰਦਾ ਹੈ।
ਇੰਝ ਦਿੱਤਾ ਸਰਜਰੀ ਨੂੰ ਅੰਜਾਮ : ਹਸਪਤਾਲ ਵੱਲੋਂ ਇਸ ਤਰ੍ਹਾਂ ਦੀ ਗੁੰਝਲਦਾਰ ਪਲਾਸਟਿਕ ਸਰਜਰੀ ਪਹਿਲੀ ਵਾਰ ਪਲਾਸਟਿਕ ਸਰਜਨ ਡਾ. ਅਨਿਸ਼ ਰਾਊਤ ਸਮੇਤ ਕਈ ਡਾਕਟਰਾਂ ਦੇ ਸਮੂਹ ਨੇ ਪੂਰੀ ਕੀਤੀ। ਇਸ ’ਚ ਕੱਟੀਅਾਂ ਹੋਈਅਾਂ ਨਾੜੀਅਾਂ ਦੇ ਦੂਜੇ ਹਿੱਸੇ ਨੂੰ ਲੱਭ ਕੇ ਜੋੜਨ, ਚਮੜੀ ਨੂੰ ਸਟਿੱਚ ਕਰਨ ਦਾ ਕੰਮ ਕੀਤਾ ਗਿਆ। ਇਸ ਤੋਂ ਇਲਾਵਾ ਰਾਡ ਵੀ ਲਗਾਈ ਗਈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਸਰਜਰੀ ਲਈ ਲੋਕਾਂ ਨੂੰ ਸਾਇਰ, ਨਾਇਰ, ਕੇ. ਈ. ਐੱਮ. ਵਰਗੇ ਹਸਪਤਾਲਾਂ ’ਚ ਜਾਣਾ ਪੈਂਦਾ ਸੀ ਪਰ ਹੁਣ ਪੱਛਮੀ ਉਪ ਨਗਰ ’ਚ ਵੀ ਅਾਧੁਨਿਕ ਸਹੂਲਤ ਮੁਹੱਈਆ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

You must be logged in to post a comment Login