ਕਈ ਵੱਡੇ ਨੇਤਾ ਅਤੇ ਫ਼ੌਜੀ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ

ਜੰਮੂ, 1 ਅਪ੍ਰੈਲ : ਹੜਾਂ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਉੱਤੇ ਹੁਣ ਅੱਤਵਾਦ ਦਾ ਵੱਡਾ ਖ਼ਤਰਾ ਮੰਡਰਾਉਣ ਲੱਗਿਆ ਹੈ। ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਕਈ ਅੱਤਵਾਦੀ ਘੁਸਪੈਠ ਅਤੇ ਭਾਰਤ ‘ਚ ਹਮਲੇ ਕਰਨ ਦੀ ਤਾਕ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਸੰਗਠਨਾਂ ਦੀ ਸਾਜ਼ਿਸ਼ ਇਸ ਮੁਸੀਬਤ ਦੀ ਘੜੀ ‘ਚ ਵਾਦੀ ‘ਚ ਅੱਤਵਾਦੀ ਹਮਲੇ ਕਰਨ ਦੀ ਹੈ। ਇਸ ਬਾਰੇ ਚੌਕਸ ਕਰਦਿਆਂ ਦੇਸ਼ ਦੀਆਂ ਖੂਫੀਆ ਏਜੰਸੀਆਂ ਨੇ ਕਿਹਾ ਕਿ ਇਨਾਂ ਸਾਜ਼ਿਸ਼ਾਂ ‘ਚ ਆਈਐਸਆਈਐਸ ਦੂਜੇ ਅੱਤਵਾਦੀ ਸੰਗਠਨਾਂ ਦੀ ਮਦਦ ਕਰ ਰਿਹਾ ਹੈ। ਖੂਫੀਆ ਏਜੰਸੀਆਂ ਨੇ ਦੱਸਿਆ ਹੈ ਕਿ ਕਈ ਵੱਡੇ ਨੇਤਾ ਅਤੇ ਭਾਰਤੀ ਫ਼ੌਜ ਦੇ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਦਰਅਸਲ ਘਾਟੀ ਦੇ ਬਾਂਦੀਪੋਰਾ ਅਤੇ ਕੁਪਵਾੜਾ ਦੇ ਕੁੱਝ ਸੈਕਟਰ ‘ਚ ਸਰਹੱਦ ਨੇੜੇ ਲਸ਼ਕਰ ਏ ਤਾਇਬਾ ਅਤੇ ਹਿਜਬੁਲ ਦੇ ਅੱਤਵਾਦੀਆਂ ਨੂੰ ਦੇਖਿਆ ਗਿਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਗਲੇ ਇਕ ਹਫ਼ਤੇ ‘ਚ ਘੁਸਪੈਠ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ। ਪੁੰਛ ਸੈਕਟਰ ‘ਚ ਅੱਤਵਾਦੀਆਂ ਦੀ ਹਰਕਤ ਹੋਰ ਵੱਧ ਗਈ ਹੈ। ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀ ਗੁਲ ਹਾਦਿਕ ਅਤੇ ਮੁਹੰਮਦ ਸ਼ੌਕਤ ਦੀ ਅਗਵਾਈ ‘ਚ ਸ਼ਾਹਬਾਜ ਪੋਸਟ ਨੇੜੇ ਡੇਰਾ ਲਾਈ ਬੈਠੇ ਹਨ। ਸੂਤਰ ਦੱਸਦੇ ਹਨ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਲਸ਼ਕਰ ਏ ਤਾਇਬਾ, ਹਿਜਬੁਲ ਮੁਜਾਹਿਦੀਨ, ਜੈਸ਼ਨ ਏ ਮੁਹੰਮਦ, ਅਲਬਦਰ, ਤਹਿਰੀਕੇ ਜੇਹਾਦ ਜੰਮੂ ਕਸ਼ਮੀਰ ਦੇ ਅੱਤਵਾਦੀ ਵੱਖ ਵੱਖ ਇਲਾਕਿਆਂ ‘ਚ ਹਮਲੇ ਕਰਨ ਦਾ ਖਾਕਾ ਤਿਆਰ ਕਰ ਚੁਕੇ ਹਨ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀ ਸਾਜ਼ਿਸ਼ਾਂ ਪਿੱਛੇ ਆਈਐਸਆਈ ਦਾ ਦਿਮਾਗ਼ ਹੈ। ਫ਼ੌਜ ਦੇ ਵੱਡੇ ਅੱਡਿਆਂ ਨੂੰ ਵੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ wat betreft ਦੱਸਿਆ ਜਾ ਰਿਹਾ ਹੈ। ਅੱਤਵਾਦੀਆਂ ਨੇ ਇਸ ਲਈ ਦੋ ਅੱਤਵਾਦੀ ਸੰਗਠਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਫ਼ੌਜ ਦੇ ਅੱਡਿਆਂ ‘ਤੇ ਅਲ ਬਦਰ ਅਤੇ ਤਹਿਰੀਕ ਏ ਜੇਹਾਦ ਦੀ ਨਜ਼ਰ ਹੈ। ਖੂਫੀਆ ਰਿਪੋਰਟ ਮੁਤਾਬਕ ਅੱਤਵਾਦੀ ਇਕ ਵਾਰ ਮੁੜ ਕਠੂਆ ਵਰਗਾ ਹਮਲਾ ਕਰ ਸਕਦੇ ਹਨ। ਇਸ ਤੋਂ ਇਲਾਵਾ ਖੂਫੀਆ ਰਿਪੋਰਟ ‘ਚ ਸਾਫ਼ ਕਿਹਾ ਗਿਆ ਹੈ ਕਿ ਅੱਤਵਾਦੀ ਦਹਿਸ਼ਤ ਫੈਲਾਉਣ ਲਈ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਦਰਅਸਲ ਹਾਲ ਹੀ ‘ਚ ਜਿਸ ਤਰਾਂ ਜੰਮੂ ਕਸ਼ਮੀਰ ਦੇ ਲੋਕਾਂ ਨੇ ਚੋਣਾਂ ‘ਚ ਵੱਧ ਚੜ ਕੇ ਹਿੱਸਾ ਲਿਆ ਉਹ ਅੱਤਵਾਦੀਆਂ ਨੂੰ ਰਾਸ ਨਹੀਂ ਆ ਰਿਹਾ। ਰਿਪੋਰਟ ਮੁਤਾਬਕ ਇਸੇ ਮਹੀਨੇ ਹੀ ਹਿਜਬੁਲ ਮੁਜਾਹਿਦੀਨ ਨੇਤਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਰਿਪੋਰਟ ਮੁਤਾਬਕ ਕੁਲਗਾਮ ਦੇ ਮੁਹੰਮਦ ਅਫ਼ਜ਼ਲ ਪਾਰੇ, ਵਾਚੀ ਵਿਧਾਨ ਸਭਾ ਤੋਂ ਸੀਪੀਐਮ ਦੇ ਟਿਕਟ ‘ਤੇ ਚੋਣ ਲੜਨ ਵਾਲੇ ਜਹੂ ਅਹਿਮਦ ਅਤੇ ਤਾਰੀਗਾਮ ਤੋਂ ਮੁਹੰਮਦ ਅੱਬਾਸ ‘ਤੇ ਖ਼ਤਰਾ ਜ਼ਿਆਦਾ ਹੈ।

You must be logged in to post a comment Login