ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ : ਬਾਦਲ

-ਮੁੱਖ ਮੰਤਰੀ ਨੇ ਕੀਤਾ ਬਿਰਧ ਆਸ਼ਰਮ ਸੂਲਰ ਦਾ ਅਚਨਚੇਤ ਦੌਰਾ
-ਬਜ਼ੁਰਗਾਂ ਨੂੰ ਮਿਲ ਕੇ ਬਾਦਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਕੀਤੀ ਸਾਂਝ
ਪਟਿਆਲਾ/ਸੂਲਰ, 1 ਅਪ੍ਰੈਲ (ਜਤਿਨ ਕੰਬੋਜ)-ਬਜ਼ੁਰਗਾਂ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਅਤੇ ਸਾਡੇ ਪਰਿਵਾਰ ਵੱਡੇ ਵਡੇਰਿਆਂ ਕਰਕੇ ਹੀ ਸਮਾਜ ਵਿਚ ਸਨਮਾਨ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੈਣ ਰੋਡ ‘ਤੇ ਸੂਲਰ ਵਿਚ ਬਣਾਏ ਗਏ ਭਾਈ ਘਨੱਈਆ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚੱਲ ਰਹੇ ਮਾਤਾ ਖੀਵੀ ਬਿਰਧ ਆਸ਼ਰਮ ਤੇ ਮਜ਼ਦੂਰਾਂ ਦੇ ਬੱਚਿਆਂ ਲਈ ਚਲਾਏ ਗਏ ਭਾਈ ਲਾਲੋ ਮਿਡਲ ਸਕੂਲ ਦਾ ਅਚਨਚੇਤ ਦੌਰਾ ਕਰਨ ਸਮੇਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਸਮੇਂ ਸ. ਬਾਦਲ ਆਸ਼ਰਮ ਵਿਖੇ ਰਹਿ ਰਹੇ 33 ਤੋਂ ਵੱਧ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਅਤੇ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਸਮੇਂ ਬਿਰਧ ਆਸ਼ਰਮ ਦੇ ਸੰਚਾਲਕ ਹਰਭਜਨ ਸਿੰਘ ਤੇ ਭੁਪਿੰਦਰ ਸਿੰਘ ਬੀ. ਐਚ. ਪ੍ਰਾਪਰਟੀ ਵਲੋਂ ਚੈਰੀਟੇਬਲ ਟਰੱਸਟ ਵਲੋਂ ਆਸ਼ਰਮ ਤੋਂ ਇਲਾਵਾ ਗਰੀਬਾਂ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ ਅਤੇ ਗੁਰਮਿਤ ਸੰਗੀਤ ਦੀ ਵਿਦਿਆ ਮੁਹੱਈਆ ਕਰਵਾਉਣ ਲਈ ਵੀ ਅਕੈਡਮੀ ਦੇ ਗਠਨ http://apotheek24h.com/cialis-generiek-bestellen-kopen/ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਅਤੇ ਨਵੇਂ ਬਣਾਏ ਗਏ ਰਾਸ਼ਨ ਵੰਡ ਪ੍ਰਾਜੈਕਟ ਸਬੰਧੀ ਵੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪ੍ਰਾਜੈਕਟ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੁਜ਼ਾਰਾ ਚਲਾਉਣ ਲਈ ਹਰ ਮਹੀਨੇ ਮੁਫਤ ਰਾਸ਼ਨ ਦੇ ਰਿਹਾ ਹੈ।
ਇਸ ਮੌਕੇ  ਸ. ਬਾਦਲ ਕਿਹਾ ਕਿ  ਇਨਸਾਨ ਦੀ ਜ਼ਿੰਦਗੀ ਵਿਚ ਬਜ਼ੁਰਗਾਂ ਦੀਆਂ ਅਸੀਸਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਅਫਸੋਰ ਅਜੋਕੀ ਪੀੜ੍ਹੀ ਵਿਚ ਬਜ਼ੁਰਗਾਂ ਦਾ ਸਤਿਕਾਰ ਲਗਾਤਾਰ ਘਟਦਾ ਜਾ ਰਿਹਾ ਹੈ। ਸ. ਬਾਦਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਸਾਡੇ ਬਜ਼ੁਰਗ ਸਦੀਆਂ ਤੋਂ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਸਦਾ ਹੀ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਚਿੰਤਾ ਲੱਗੀ ਰਹਿੰਦੀ ਹੈ ਪਰ ਅੱਜਕਲ ਦੇ ਬੱਚੇ ਉਨ੍ਹਾਂ ਦੇ ਗਿਆਨ ਅਤੇ ਤਜਰਬਿਆਂ ਦਾ ਫਾਇਦਾ ਉਠਾਉਣ ਲਈ ਬਿਲਕੁਲ ਤਿਆਰ ਨਹੀਂ ਹਨ ਅਤੇ ਉਨ੍ਹਾਂ ਦੀ ਘੋਰ ਅਣਦੇਖੀ ਕਰਦੇ ਹਨ, ਜਿਸ ਨਾਲ ਬਜ਼ੁਰਗਾਂ ਦਾ ਦਿਨੋਂ ਦਿਨ ਸਤਿਕਾਰ ਘਟਦਾ ਜਾ ਰਿਹਾ ਹੈ, ਜਿਸ ਦੀ ਦੇਣ ਪੱਛਮੀ ਸੱਭਿਆਚਾਰ ਦਾ ਪਰਛਾਵਾਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਖੌਰਾ ਲਗਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜੋਕੀ ਜ਼ਿੰਦਗੀ ਵਿਚ ਪੈਸੇ ਦੀ ਹੋੜ ਨੇ ਰਿਸ਼ਤੇ ਦੀ ਇਸ ਅਹਿਮੀਅਤ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ। ਬਜ਼ੁਰਗਾਂ ਨੂੰ ਜੋ ਸਨਮਾਨ, ਅਦਬ, ਸਤਿਕਾਰ ਅਤੇ ਪਿਆਰ ਮਿਲਣਾ ਚਾਹੀਦਾ ਹੈ, ਉਹ ਬਿਲਕੁਲ ਹੀ ਨਹੀਂ ਮਿਲ ਰਿਹਾ। ਮੌਜੂਦਾ ਸਮੇਂ ਦੀ ਤਰਾਸਦੀ ਇਹ ਹੈ ਕਿ ਸਮੇਂ ਦੀ ਘਾਟ ਨੂੰ ਬਹਾਨਾ ਬਣਾ ਕੇ ਕੋਈ ਅੱਜ ਬਜ਼ੁਰਗਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਬਜ਼ੁਰਗਾਂ ਨੂੰ ਚੀਜ਼ਾਂ ਨਾਲੋਂ ਜ਼ਿਆਦਾ ਲੋੜ ਅਪਣੱਤ ਦੀ ਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ ਜਿਹੜੀਆਂ ਸਮਾਜ ਸੇਵੀ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਬਿਰਧ ਆਸ਼ਰਮ ਚਲਾ ਰਹੀਆਂ ਹਨ ਉਨ੍ਹਾਂ ਨੂੰ ਸਰਕਾਰ ਵਲੋਂ ਸਹਿਯੋਗ ਦੇਣ ਦੀ ਯੋਜਨਾ ਉਲੀਕੀ ਜਾ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਡੀ. ਸੀ. ਪਟਿਆਲਾ ਵੁਰਣ ਰੁਜ਼ਮ, ਐਸ. ਡੀ. ਐਮ. ਗੁਰਪਾਲ ਸਿੰਘ ਚਹਿਲ, ਐਸ. ਐਸ. ਪੀ. ਗੁਰਮੀਤ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਰਾਜੂ ਖੰਨਾ,  ਸਤਿਵੀਰ ਸਿੰਘ ਖੱਟੜਾ ਚੇਅਰ, ਜਸਵਿੰਦਰ ਚੀਮਾ, ਇੰਦਰਜੀਤ ਰੱਖੜਾ, ਪ੍ਰਿੰਸੀਪਲ ਬਲਜੀਤ ਕੌਰ, ਇਸ਼ਪਿੰਦਰ ਸਿੰਘ, ਰਵੀ ਆਹਲੂਵਾਲੀਆ,  ਹਰਵਿੰਦਰ ਬਿੰਦਾ, ਚੇਅਰਮੈਨ ਮਲਕੀਤ ਡਕਾਲਾ, ਹਰਜਿੰਦਰ ਬੱਲ, ਸੁਰਜੀਤ ਸਿੰਘ ਅਬਲੋਵਾਲ, ਭਗਵਾਨ ਦਾਸ ਜੁਨੇਜਾ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਸੋਨੀ ਪੀਏ ਰੱਖੜਾ, ਸਰਪੰਚ ਗੋਸਾ ਢੀਂਡਸਾ, ਸੁਖੀ ਸਰਪੰਚ ਦੁੱਧੜ, ਮਨਜੀਤ ਸਿੰਘ ਖੇੜਾ ਜੱਟਾਂ, ਦੀਪਕ ਪਾਠਕ ਡਿੰਪੀ ਸੂਲਰ, ਗੋਲਡੀ ਪੰਚ ਸੂਲਰ ਆਦਿ ਹਾਜ਼ਰ ਸਨ।

You must be logged in to post a comment Login