ਚੰਡੀਗੜ੍ਹ -ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚ ਚਲ ਰਹੀ ਖਿੱਚੋਤਾਣ ਦਰਮਿਆਨ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਅਜੈ ਚੌਟਾਲਾ ਨੂੰ ਪਾਰਟੀ ‘ਚੋਂ ਕੱਢੇ ਜਾਣ ਦਾ ਐਲਾਨ ਖੁਦ ਉਨ੍ਹਾਂ ਦੇ ਭਰਾ ਅਭੈ ਚੌਟਾਲਾ ਨੇ ਬੁੱਧਵਾਰ ਨੂੰ ਬੁਲਾਏ ਗਏ ਪੱਤਰਕਾਰ ਸੰਮੇਲਨ ‘ਚ ਕੀਤਾ। ਇੱਥੇ ਦੱਸ ਦੇਈਏ ਕਿ ਅਜੈ ਸਿੰਘ ਇਸ ਸਮੇਂ ਪੈਰੋਲ ‘ਤੇ ਦੋ ਹਫਤਿਆਂ ਲਈ ਜੇਲ ‘ਚੋਂ ਬਾਹਰ ਹਨ। ਉਹ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਪਿਤਾ ਓਮ ਪ੍ਰਕਾਸ਼ ਚੌਟਾਲਾ ਨਾਲ ਪ੍ਰਦੇਸ਼ ਵਿਚ ਅਧਿਆਪਕਾਂ ਦੀ ਭਰਤੀ ਘਪਲੇ ਮਾਮਲੇ ਦੇ ਸਬੰਧ ਵਿਚ 10 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ। ਦੋ ਹਫਤੇ ਪਹਿਲਾਂ ਹੀ ਇਨੈਲੋ ਮੁਖੀ ਅਜੈ ਸਿੰਘ ਚੌਟਾਲਾ ਦੇ ਦੋਵੇਂ ਪੁੱਤਰ— ਦੁਸ਼ਯੰਤ ਅਤੇ ਉਨ੍ਹਾਂ ਦੇ ਭਰਾ ਦਿਗਵਿਜੈ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਦੋਹਾਂ ‘ਤੇ ਚੌਧਰੀ ਦੇਵੀਲਾਲ ਦੇ ਜਨਮ ਦਿਵਸ ਉਤਸਵ ਦੌਰਾਨ ਗੋਹਾਨਾ ਰੈਲੀ ‘ਚ ਅਨੁਸ਼ਾਸਨ ਭੰਗ ਕਰਨ ਅਤੇ ਪਾਰਟੀ ਵਿਰੁੱਧ ਨਾਅਰੇਬਾਜ਼ੀ ਕਰਾਉਣ ਦੇ ਦੋਸ਼ ਲੱਗੇ ਸਨ। ਦੱਸਣਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ, ਚੌਧਰੀ ਦੇਵੀਲਾਲ ਦੇ ਪੁੱਤਰ ਹਨ।

You must be logged in to post a comment Login