ਮੁੰਬਈ, 2 ਅਪ੍ਰੈਲ : ਯਮਨ ਵਿਚੋਂ ਬਣਾਏ ਗਏ ਭਾਰਤੀਆਂ ਦਾ ਪਹਿਲਾ ਜਥਾ ਦੇਸ਼ ਪਰਤ ਆਇਆ ਹੈ। ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ਾਂ ਜ਼ਰੀਏ ਬੁੱਧਵਾਰ ਦੇਰ ਰਾਤ 358 ਭਾਰਤੀ ਵਾਪਸ ਪਰਤ ਆਏ ਹਨ। 190 ਭਾਰਤੀਆਂ ਨੂੰ ਲੈ ਕੇ ਸੀ-17 ਜਹਾਜ਼ ਤੜਕੇ ਤਿੰਨ ਵਜੇ ਮੁੰਬਈ ਹਵਾਈ ਅੱਡੇ ਉੱਤੇ ਉਤਰਿਆ। ਇਸੇ ਦੌਰਾਨ ਰਾਤ ਕਰੀਬ ਦੋ ਵਜੇ 168 ਭਾਰਤੀਆਂ ਨਾਲ ਇਕ ਹੋਰ ਜਹਾਜ਼ ਕੋਚੀ ਵਿਚ ਉਤਰਿਆ। ਵਾਪਸ ਆਏ ਲੋਕ ਉਨ•ਾਂ 350 ਭਾਰਤੀਆਂ ਵਿਚ ਸ਼ਾਮਲ ਹਨ ਜੋ ਯਮਨ ਦੀ ਬੰਦਰਗਾਹ ਸ਼ਹਿਰ ਅਦਨ ਤੋਂ ਸਮੁੰਦਰੀ ਫੌਜ ਦੇ ਇਕ ਜਹਾਜ਼ ਵੱਲੋਂ ਬਚਾਏ ਜਾਣ ਤੋਂ ਬਾਅਦ ਜਿਬੂਤੀ ਪਹੁੰਚੇ ਸਨ। ਸੂਤਰਾਂ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਨਾਲ ਸਬੰਧਤ ਕਾਗਜ਼ੀ ਕਾਰਵਾਈ ਲਟਕੀ ਹੋਣ ਕਾਰਨ ਮੁੰਬਈ ਆਉਣ ਵਾਲਾ ਜਹਾਜ਼ ਜਿਬੂਤੀ ਤੋਂ ਸਮੇਂ ਮੁਤਾਬਕ ਉਡਾਨ ਨਹੀਂ ਭਰ ਸਕਿਆ ਸੀ। ਜਹਾਜ਼ ਦੇ ਸਹਿ ਪਾਇਲਟ ਵਿੰਗ ਕਮਾਂਡਰ ਵਿਕਰਮ ਏ ਬੀ ਨੇ ਦੱਸਿਆ ਕਿ ਬਚਾਅ ਮੁਹਿੰਮ ਬੇਹੱਦ ਮੁਸ਼ਕਿਲ ਸੀ, ਕਿਉਂਕਿ ਭਾਰਤੀ ਹਵਾਈ ਜਹਾਜ਼ ਦੇ ਕੋਲ ਵਿਸਥਾਰਪੂਰਵਕ ਵੇਰਵਾ ਉਪਲੱਬਧ ਨਹੀਂ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login