ਨੰਨ ਗੈਂਗ ਰੇਪ ਮਾਮਲਾ : ਲੁਧਿਆਣਾ ਤੋਂ ਪੰਜ ਸ਼ੱਕੀ ਕਾਬੂ

ਲੁਧਿਆਣਾ, 2 ਅਪ੍ਰੈਲ : ਪੱਛਮੀ ਬੰਗਾਲ ਦੇ ਰਾਣਾਘਾਟ ਵਿਖੇ ਸਕੂਲ ਵਿਚ ਨੰਨ ਗੈਂਗ ਰੇਪ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਪੰਜ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ। ਗ੍ਰਿਫ਼ਤਾਰੀ ਦੀ ਸੂਚਨਾ ਮਿਲਦੇ ਹੀ ਪੱਛਮੀ ਬੰਗਾਲ ਤੋਂ ਪੁਲਿਸ ਟੀਮ ਲੁਧਿਆਣਾ ਪਹੁੰਚ ਗਈ। ਸਾਰੇ ਸ਼ੱਕੀ ਬੰਗਲਾਦੇਸ਼ੀ ਦੱਸੇ ਜਾ ਰਹੇ ਹਨ। ਪੁਲਿਸ ਨੇ ਸ਼ੱਕੀਆਂ ਨੂੰ ਕਾਬੂ ਕਰਨ ਦੇ ਲਈ ਖੁਫ਼ੀਆ ਮਿਸ਼ਨ ਸ਼ੁਰੂ ਕੀਤਾ ਸੀ। ਪੱਛਮੀ ਬੰਗਾਲ ਪੁਲਿਸ ਵਲੋਂ ਭੇਜੀ ਗਈ ਇਨਪੁਟ ਦੇ ਆਧਾਰ ‘ਤੇ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਮੋਤੀ ਨਗਰ ਇਲਾਕੇ ਤੋਂ ਦਬੋਚ ਲਿਆ। ਇਨ੍ਹਾਂ ਕੋਲੋਂ ਕੀਤੀ ਗਈ ਪੁਛਗਿੱਛ ਦੇ ਆਧਾਰ ‘ਤੇ ਬੀਤੇ ਦਿਨ ਸ਼ਾਮ ਨੂੰ ਪੰਜਵੇਂ ਸ਼ੱਕੀ ਨੂੰ ਬਸਤੀ ਜੋਧੇਵਾਲ ਤੋਂ ਕਾਬੂ ਕਰ ਲਿਆ ਗਿਆ। ਏਡੀਸੀਪੀ ਕਰਾਈਮ ਮੁਖਵਿੰਦਰ ਸਿੰਘ ਭੁੱਲਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਲੁਧਿਆਣਾ ਪੁਲਿਸ ਨੇ ਚਾਰ ਸ਼ੱਕੀਆਂ ਤੋਂ ਪੁਛਗਿੱਛ ਕਰਨੀ ਚਾਹੀ, ਲੇਕਿਨ ਨਾ ਤਾਂ ਉਨ੍ਹਾਂ ਪੁਲਿਸ ਦੀ ਭਾਸ਼ਾ ਸਮਝ ਵਿਚ ਆ ਰਹੀ ਹੈ ਅਤੇ ਨਾ ਹੀ ਪੁਲਿਸ ਨੂੰ ਸ਼ੱਕੀਆਂ ਦੀ। ਪੁਲਿਸ apotheke online ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਕ ਟਰਾਂਸਲੇਟਰ ਨੂੰ ਵੀ ਬੁਲਾਇਆ ਸੀ। ਇਸ ਤੋਂ ਬਾਅਦ ਚਾਰਾਂ ਤੋਂ ਕੁਝ ਜਾਣਕਾਰੀ ਹਾਸਲ ਕਰਨ ਵਿਚ ਸਫਲਤਾ ਮਿਲੀ। ਸ਼ੱਕੀਆਂ ਨੇ ਪੁਲਿਸ ਪੁਛਗਿੱਛ ਵਿਚ ਮੰਨਿਆ ਕਿ ਉਨ੍ਹਾਂ ਨੇ ਲੁਧਿਆਣਾ ਵਿਚ ਵੀ ਲੁੱਟਖੋਹ ਦੀ ਚਾਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਗੌਰਤਲਬ ਹੈ ਕਿ ਨੰਨ ਗੈਂਗ ਰੇਪ ਮਾਮਲੇ ਵਿਚ ਪੱਛਮੀ ਬੰਗਾਲ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਲੇਕਿਨ ਕੁਝ ਦੋਸ਼ੀ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਏ। ਪੱਛਮੀ ਬੰਗਾਲ ਪੁਲਿਸ ਨੂੰ ਸੂਚਨਾ ਮਿਲੀ ਕਿ ਚਾਰ ਸ਼ੱਕੀ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਰਹਿ ਰਹੇ ਹਨ। ਪੱਛਮੀ ਬੰਗਾਲ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਨਾਲ ਸੰਪਰਕ ਕੀਤਾ।

You must be logged in to post a comment Login