-ਥੀਏਟਰ ਕਲਾਕਾਰਾਂ ਵਲੋਂ ਪੇਸ਼ ਕੀਤੇ ਨਾਟਕ ਦੀ ਪੇਸ਼ਕਾਰੀ ਨੇ ਕੀਤਾ ਸਭ ਨੂੰ ਭਾਵੁਕ
ਪਟਿਆਲਾ/ਸੂਲਰ, 7 ਅਪ੍ਰੈਲ (ਕੰਬੋਜ)-ਨੌਜਵਾਨ ਭਲਾਈ ਸਭਾ ਸੂਲਰ (ਰਜਿ.) ਸਬੰਧਤ ਨਹਿਰੂ ਯੁਵਾ ਕੇਂਦਰ ਵਲੋਂ ਬੀਤੇ ਦਿਨੀਂ ਨੌਜਵਾਨ ਸਭਾ ਦੇ ਪ੍ਰਧਾਨ ਜਤਿੰਦਰ ਸਿੰਘ ਕੰਬੋਜ ਦੀ ਅਗਵਾਈ ਅਤੇ ਸੀਨੀ. ਮੀਤ ਪ੍ਰਧਾਨ ਅਮਰਿੰਦਰ ਹਾਂਸ ਦੀ ਸਰਪ੍ਰਤੀ ਹੇਠ ਪਿੰਡ ਦੇ ਮਿਡਲ ਸਕੂਲ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਥੀਏਟਰ ਤੇ ਕਲਾ ਮੰਚ ਦੀ ਪ੍ਰਸਿੱਧ ਟੀਮ ਵਲੋਂ ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਾਟਕ ਦਾ ਆਯੋਜਨ ਵੀ ਕੀਤਾ ਗਿਆ। ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦਾ ਇਹ ਨਾਟਕ ਐਨਾ ਪ੍ਰਭਾਵਸ਼ਾਲੀ ਸੀ ਕਿ ਇਸ ਨੇ ਹਾਜ਼ਰ ਸਭ ਦਰਸ਼ਕਾਂ pillenerectie.com/cialis-pillen-zonder-recept-online-kopen/ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਗੋਲਡੀ ਪੰਚ, ਦੀਪਕ ਪਾਠਕ ਅਤੇ ਦਰਸ਼ਨ ਸਿੰਘ ਮੈਣ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਨੌਜਵਾਨ ਭਲਾਈ ਸਭਾ ਸੂਲਰ ਦੇ ਪ੍ਰਧਾਨ ਜਤਿੰਦਰ ਸਿੰਘ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਰੂਣ ਦਾ ਜੋ ਕਲੰਕ ਪੰਜਾਬੀਆਂ ‘ਤੇ ਲੱਗਿਆ ਹੋਇਆ ਹੈ, ਉਸ ਨੂੰ ਧੋਣ ਲਈ ਪੰਜਾਬੀਆਂ ਨੂੰ ਭਰੂਣ ਹੱਤਿਆ ਵਿਰੁੱਧ ਡੱਟਣਾ ਪਵੇਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਪਵੇਗਾ। ਅੱਜ ਦੇ ਸਮੇਂ ਵਿਚ ਕੁੜੀਆਂ, ਮੁੰਡਿਆਂ ਨਾਲੋਂ ਕਿਸੇ ਖੇਤਰ ਵਿਚ ਵੀ ਪਿੱਛੇ ਨਹੀਂ ਹਨ ਅਤੇ ਲੜਕੀਆਂ ਹਰ ਖੇਤਰ ਵਿਚ ਅਵੱਲ ਆ ਰਹੀਆਂ ਹਨ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ।
ਸਮਾਗਮ ਦੇ ਅੰਤ ਵਿਚ ਨੌਜਵਾਨ ਸਭਾ ਸੂਲਰ ਵਲੋਂ ਹਾਜ਼ਰ ਮੁੱਖ ਮਹਿਮਾਨ ਤੇ ਮਿਡਲ ਸਕੂਨ ਦੀ ਪ੍ਰਿੰਸੀਪਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਰਪੂਰ ਸਹਿਯੋਗ ਦੇਣ ਲਈ ਮਿਡਲ ਸਕੂਲ ਦੀ ਮੁੱਖ ਅਧਿਆਪਕਾ ਬਲਜਿੰਦਰ ਕੌਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਦੇ ਪ੍ਰਾਈਮਰੀ ਸਕੂਲ ਅਤੇ ਮਿਡਲ ਸਕੂਲ ਦੇ ਸਟਾਫ਼ ਤੋਂ ਇਲਾਵਾ, ਦੀਪਕ ਪਾਠਕ ਡਿੰਪੀ ਸੂਲਰ, ਗੋਲਡੀ ਪੰਚ, ਹਨੀ ਹਾਂਸ, ਸੀਨੀ. ਮੀਤ ਪ੍ਰਧਾਨ ਅਮਰਿੰਦਰ ਹਾਂਸ, ਪ੍ਰਧਾਨ ਜਤਿੰਦਰ ਕੰਬੋਜ, ਸਮਾਲਟੀ, ਐਸ. ਪੀ. ਸਿੰਘ, ਕਾਕਾ, ਹਰਜੀਤ ਕੰਬੋਜ, ਦਰਸ਼ਨ ਸਿੰਘ, ਬਲਵੀਰ ਸਿੰਘ ਖੁਸਰੋਪੁਰ, ਬੰਟੀ ਪ੍ਰਧਾਨ ਮੈਣ ਕਲੱਬ ਆਦਿ ਹਾਜ਼ਰ ਸਨ।
You must be logged in to post a comment Login