ਮੋਰਿੰਡਾ : ਮੋਰਿੰਡਾ ਨੇੜੇ ਪਿੰਡ ਰਾਮਗੜ੍ਹ ਵਿਖੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਅਤੇ ਪਾਲਕੀ ਸਾਹਿਬ ਨੂੰ ਤੋੜਿਆ। ਜਾਣਕਾਰੀ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰਪਰਸਤ ਭਰਭੂਰ ਸਿੰਘ ਪੁੱਤਰ ਟਹਿਲ ਸਿੰਘ ਨੇ ਦਸਿਆ ਕਿ ਮੋਰਿੰਡਾ ਚਮਕੌਰ ਸਾਹਿਬ ਰੋਡ ਤੇ ਸਥਿਤ ਪਿੰਡ ਰਾਮਗੜ੍ਹ ਵਿਖੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਅੱਜ ਦਿਨ ਦਿਹਾੜੇ ਪਿੰਡ ਦੇ ਨੌਜਵਾਨ ਬਰਜੀਤ ਸਿੰਘ, ਪੁੱਤਰ ਸੁਖਦੇਵ ਸਿੰਘ ਵਲੋਂ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਤੋੜ ਕੇ ਪਾਲਕੀ ਸਾਹਿਬ ਤੋੜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਨੰਬਰ 763 ਪਾੜ ਕੇ ਬੇਅੱਦਬੀ ਕੀਤੀ ਗਈ ਇਸ ਦੌਰਾਨ ਤੁਰੰਤ ਮੌਕੇ ਤੇ ਮੈਂ ਅਤੇ ਪਿੰਡ ਵਾਸੀਆਂ ਨੇ ਉਸ ਵਿਅਕਤੀ ਨੂੰ ਫੜ੍ਹ ਕੇ ਬਾਹਰ ਲਿਆਂਦਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ‘ਤੇ ਐਸ.ਐਚ.ਓ ਮੋਰਿੰਡਾ ਗੁਰਸੇਵਕ ਸਿੰਘ ਅਤੇ ਲੁਠੇੜੀ ਪੁਲਿਸ ਚੌਂਕੀ ਦੇ ਇੰਚਾਰਜ ਛਿੰਦਰਪਾਲ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਂਦਿਆਂ ਦੋਸ਼ੀ ਬਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਥਾਣੇ ਲੈ ਗਏ। ਇਸ ਮੌਕੇ ਐਸ.ਐਚ.ਓ ਗੁਰਸੇਵਕ ਸਿੰਘ ਨੇ ਦਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਰਾਵਰ ਸਿੰਘ, ਮੀਤ ਪ੍ਰਧਾਨ ਅਜੈਬ ਸਿੰਘ ਪੰਚ, ਨੰਬਰਦਾਰ ਕੁਲਦੀਪ ਸਿੰਘ, ਮਲਕੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।
You must be logged in to post a comment Login