ਪਟਿਆਲਾ, 18 ਜਨਵਰੀ- ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ (ਰਜਿ.) ਪਟਿਆਲਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ ਨਵ-ਨਿਯੁਕਤ ਕੀਤੇ ਗਏ ਪ੍ਰਿੰਸੀਪਲ ਸ੍ਰੀਮਤੀ ਡਾ. ਰੇਣੂ ਬਾਲਾ ਦਾ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਵਲੋਂ ਪ੍ਰਿੰਸੀਪਲ ਨੂੰ ਫੁੱਲਾਂ ਦਾ ਗੁਲਸਦਤਾ ਦੇ ਕੇ ਸਵਾਗਤ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਮੂਹ ਕਲੈਰੀਕਲ ਸਟਾਫ ਅਤੇ ਯੂਨੀਅਨ ਵਲੋਂ ਦਫਤਰੀ ਕੰਮਾਂ ਲਈ ਹਰ ਤਰ੍ਹਾਂ ਸਹਿਯੋਗ ਕੀਤਾ ਜਾਵੇਗਾ।ਕਲੈਰੀਕਲ ਐਸੋਸੀਏਸ਼ਨ ਦੇ ਪ੍ਰੈਸ ਸੈਕਟਰੀ ਜਤਿੰਦਰ ਸਿੰਘ ਹਾਂਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਂਟਲ ਕਾਲਜ ਦੀ ਨਵ-ਨਿਯੁਕਤ ਪ੍ਰਿੰਸੀਪਲ ਡਾ. ਰੇਣੂ ਬਾਲਾ ਨੇ ਪਿੱਛੇ ਜਿਹੇ ਹੀ ਡੈਂਟਲ ਕਾਲਜ ਦੀ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ ਤੇ ਅੱਜ ਕਲੈਰੀਕਲ ਐਸੋ. ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਅੰਤ ਵਿਚ ਡੈਂਟਲ ਕਾਲਜ ਤੋਂ ਸਤਿਆ ਪ੍ਰਕਾਸ਼ ਵਲੋਂ ਸਮੂਹ ਕਲੈਰੀਕਲ ਸਟਾਫ ਅਤੇ ਯੂਨੀਅਨ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸੁੱਚਾ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਤਿਆਪ੍ਰਕਾਸ਼, ਅਨੂ ਸ਼ਰਮਾ, ਸਤਵਿੰਦਰ ਸਿੰਘ, ਰਵਿੰਦਰ ਸ਼ਰਮਾ, ਜਤਿੰਦਰ ਹਾਂਡਾ ਪ੍ਰੈਸ ਸੈਕਟਰੀ, ਸੁਸ਼ੀਲ ਕੁਮਾਰ, ਸੰਦੀਪ ਕੁਮਾਰ, ਪਰਮਿੰਦਰ ਕੰਬੋਜ, ਯੋਗੇਸ਼ ਮਲਹੋਤਰਾ, ਜਸਵਿੰਦਰ ਸਿੰਘ ਅਤੇ ਹੋਰ ਕਲੈਰੀਕਲ ਸਟਾਫ ਹਾਜ਼ਰ ਸੀ।

You must be logged in to post a comment Login