ਲੰਡਨ, 8 ਅਪ੍ਰੈਲ : ਬਰਤਾਨੀਆ ਵਿਚ ਪ੍ਰੀਖਿਆ ਬੋਰਡਾਂ ਨੇ ਪੰਜਾਬੀ ਸਮੇਤ ਕਈ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਨੂੰ ਪ੍ਰੀਖਿਆਂ ਵਿਚੋਂ ਖਤਮ viagra ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਬਰਤਾਨੀਆ ਵਿਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਹੈ। ਸਾਲ 2011 ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਸਭ ਤੋਂ ਵੱਧ ਅਗਰੇਜ਼ੀ ਅਤੇ ਪੋਲਿਸ਼ ਭਾਸ਼ਾ ਬੋਲੀ ਜਾਂਦੀ ਹੈ। ਜੇਕਰ ਬਰਤਾਨਵੀ ਬੋਰਡ ਏ ਕਿਊ ਏ ਅਤੇ ਓ ਸੀ ਆਰ ਆਪਣੀ ਯੋਜਨਾ ਮੁਤਾਬਕ ਅੱਗੇ ਵਧਦੇ ਹਨ ਤਾਂ ਪੋਲਿਸ਼, ਪੰਜਾਬੀ, ਗੁਜਰਾਤੀ, ਬੰਗਾਲੀ, ਤੁਰਕਿਸ਼ ਅਤੇ ਪੁਰਤਗਾਲੀ ਤੇ ਹੇਬਰਿਊ ਭਾਸ਼ਾਵਾਂ ਨੂੰ ਪ੍ਰੀਖਿਆ ਵਿਚੋਂ ਹਟਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਪ੍ਰੀਖਿਆ ਬੋਰਡਾਂ ਨੇ ਜੀ ਸੀ ਐਸ ਈ (ਸੈਕੰਡਰੀ ਸਕੂਲ ਪੱਧਰ) ਅਤੇ ਏ ਪੱਧਰ (ਕਾਲਜ ਪੱਧਰ) ਵਿਚੋਂ ਵਿਦੇਸ਼ੀ ਭਾਸ਼ਾਵਾਂ ਨੂੰ ਹਟਾਉਣ ਦਾ ਖਾਕਾ ਤਿਆਰ ਕੀਤਾ ਹੈ। ਮੌਜੂਦਾ ਸਮੇਂ ਵਿਚ ਪੰਜਾਬੀ ਇਕ ਵਿਕਲਪਿਕ ਪ੍ਰੀਖਿਆ ਹੈ ਜੋ ਕਿ ਵਿਦਿਆਥੀ ਜੀ ਸੀ ਐਸ ਈ/ਏ-ਪੱਧਰ ਉੱਤੇ ਰੱਖ ਸਕਦੇ ਹਨ। ਆਮ ਤੌਰ ਉੱਤੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ ਪੜਾਉਣ ਦਾ ਵਿਕਲਪ ਉਪਲੱਬਧ ਨਹੀਂ ਹੈ ਪਰ ਨਿਊਕੈਸਲ ਵਾਂਗ ਕਈ ਮਾਮਲਿਆਂ ਵਿਚ ਵਿਦਿਆਰਥੀ ਗੁਰੂਘਰਾਂ ਵਿਚ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਦੇ ਸਕਦੇ ਹਨ। ਬਰਤਾਨਵੀ ਬੋਰਡਾਂ ਦੀ ਇਸ ਯੋਜਨਾ ਨੂੰ ਲੈ ਕੇ ਪੰਜਾਬੀ ਬੁੱਧਜੀਵੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਐਸ ਓ ਏ ਐਸ ਯੂਨੀਵਰਸਿਟੀ ਆਫ ਲੰਡਨ ਵਿਚ ਸਾਊਥ ਏਸ਼ੀਆ ਇੰਸਟੀਚਿਊਟ ਦੀ ਡਿਪਟੀ ਡਾਇਰੈਕਟਰ ਡਾ. ਨਵਤੇਜ ਕੇ ਪੁਰੇਵਾਲ ਦਾ ਕਹਿਣਾ ਹੈ ਕਿ ਬਰਤਾਨਵੀ ਬੋਰਡਾਂ ਨੇ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਹੈ। ਉਨਾਂ ਕਿਹਾ ਕਿ ਆਧੁਨਿਕ ਭਾਸ਼ਾਵਾਂ ਹਾਲੇ ਵੀ ਜਰਮਨ ਅਤੇ ਫ੍ਰੈਂਚ ਵਰਗੀਆਂ ਯੂਰਪੀਅਨ ਭਾਸ਼ਾਵਾਂ ਦੇ ਨੇੜੇ ਹਨ, ਜਦੋਂਕਿ ਪੰਜਾਬੀ ਅਤੇ ਪੋਲਿਸ਼ ਵਰਗੀਆਂ ਭਾਸ਼ਾਵਾਂ ਨੂੰ ਕਮਿਊਨਿਟੀ ਭਾਸ਼ਾਵਾਂ ਦੇ ਤੌਰ ਉੱਤੇ ਦੇਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਸਾਲ 2001 ਵਿਚ ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ ਪਰ ਪਲਿਸ਼ ਲੋਕਾਂ ਦੀ ਬਰਤਾਨੀਆ ਵਿਚ ਗਿਣਤੀ ਵਧਣ ਨਾਲ ਇਹ ਤੀਜੇ ਸਥਾਨ ਉੱਤੇ ਆ ਗਈ ਹੈ। ਸ੍ਰੀਮਤੀ ਪੁਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਊਥ ਏਸ਼ੀਅਨ ਮਾਪੇ ਅੰਗਰੇਜ਼ੀ ਭਾਸ਼ਾ ਨੂੰ ਵੱਧ ਤਰਜੀਹ ਦਿੰਦੇ ਹਨ, ਜਿਸ ਕਰਕੇ ਪੰਜਾਬੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਉੱਤੇ ਖਤਰੇ ਦੀ ਤਲਵਾਰ ਲਟਕ ਗਈ ਹੈ, ਕਿਉਂਕਿ ਬਰਤਾਨਵੀ ਬੋਰਡਾਂ ਨੇ ਇਨਾਂ ਨੂੰ ਪ੍ਰੀਖਿਆਵਾਂ ਵਿਚੋਂ ਬਾਹਰ ਕੱਢਣ ਦਾ ਖਾਕਾ ਤਿਆਰ ਕੀਤਾ ਹੈ। ਪੰਜਾਬੀ ਰਿਸਰਚ ਗਰੁੱਪ ਦੇ ਸੰਸਥਾਪਕ ਮੈਂਬਰ ਪ੍ਰੋ ਈਲੇਨੋਰ ਨੇਸਬਿਟ ਜੋ ਕਿ ਵਾਰਵਿਕ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ, ਨੇ ਕਿਹਾ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਨੇ ਵੀ ਆਪਣੀਆਂ ਭਾਸ਼ਾਵਾਂ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਹੈ। ਉਨਾਂ ਕਿਹਾ ਕਿ ਜੇਕਰ ਦੱਖਣੀ ਏਸ਼ੀਆ ਦੇ ਲੋਕ ਆਪਣੇ ਬੱਚਿਆਂ ਨੂੰ ਆਪੋ-ਆਪਣੀਆਂ ਭਾਸ਼ਾਵਾਂ ਪੜ•ਨ ਨੂੰ ਤਰਜੀਹ ਦੇਣ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣਾ ਪੈਂਦਾ। ਕਨਵੇਂਟਰੀ ਯੂਨੀਵਰਸਿਰਟੀ ਵਿਚ ਅਰਥਸ਼ਾਸਤਰ ਵਿਚ ਪ੍ਰਿੰਸੀਪਲ ਲੈਕਚਰਾਰ ਡਾ. ਸ਼ਿੰਦਰ ਐ ਥਾਂਡੀ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦਾ ਫੈਸਲਾ ਬੇਹੱਦ ਸਮਾਂ ਪਹਿਲਾਂ ਲਿਆ ਸੀ ਅਤੇ ਅਸੀਂ ਇਸ ਸਬੰਧੀ ਪੰਜਾਬੀ ਅਧਿਆਪਕਾਂ ਨਾਲ ਗੱਲਬਾਤ ਗੁਰੂਘਰਾਂ ਅੱਗੇ ਮਾਮਲੇ ਨੂੰ ਉਠਾਇਆ ਸੀ ਪਰ ਹੁਣ ਤੱਕ ਪਰਾਲਾ ਉੱਥੇ ਦਾ ਉੱਥੇ ਹੀ ਹੈ।
You must be logged in to post a comment Login