ਸਨਾ (ਨਵੀਂ ਦਿੱਲੀ), 9 ਅਪ੍ਰੈਲ : ਭਾਰਤੀ ਫ਼ੌਜ ਨੇ ਆਪਰੇਸ਼ਨ ‘ਰਾਹਤ’ ਦੇ ਤਹਿਤ ਯਮਨ ਤੋਂ ਅਪਣੇ 4 ਹਜ਼ਾਰ ਨਾਗਰਿਕਾਂ ਤੋਂ ਇਲਾਵਾ ਅਮਰੀਕਾ, ਬਰਤਾਨੀਆ ਅਤੇ ਪਾਕਿਸਤਾਨ ਸਮੇਤ 26 ਦੇਸ਼ਾਂ ਦੇ 232 ਲੋਕਾਂ ਨੂੰ ਵੀ ਸੁਰੱÎਖਿਅਤ ਬਾਹਰ ਕੱਢਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਬੁਧਵਾਰ ਨੂੰ ਟਵੀਟ ਕਰਕੇ ਉਨ੍ਹਾਂ ਦੇਸ਼ਾਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਚਾਇਆ ਗਿਆ ਹੈ। ਉਧਰ ਈਰਾਨ ਨੇ ਅਦਨ ਦੀ ਖਾੜੀ ਵਿਚ ਅਪਣੇ ਦੋ ਯੁੱਧਪੋਤ ਤੈਨਾਤ ਕੀਤੇ ਹਨ। ਮੀਡੀਆ ਰਿਪੋਰਟ ਦੇ ਮੁਤਾਬਕ, ਸਾਊਦੀ ਅਰਬ ਦੀ ਅਗਵਾਈ ਵਿਚ ਸ਼ੀਆ ਹੌਉਤੀ ਵਿਦਰੋਹੀਆਂ ਦੇ ਖ਼ਿਲਾਫ਼ ਕੀਤੇ ਜਾ ਰਹੇ ਹਮਲੇ ਦੇ ਮੱਦੇਨਜ਼ਰ ਈਰਾਨ ਨੇ ਯੁੱਧਪੋਤਾਂ ਨੂੰ ਤੈਨਾਤ ਕਰਕੇ ਅਪਣੀ ਫ਼ੌਜ ਦੀ ਮੌਜੂਦਗੀ ਦਰਜ ਕਰਵਾਈ ਹੈ।
ਈਰਾਨ ਦੇ ਰਿਅਰ ਐਡਮਿਰਲ ਹਬੀਬਉਲ੍ਹਾ ਨੇ ਕਿਹਾ ਕਿ ਅਲਬੋਰਜ ਅਤੇ ਬੁਸ਼ੇਹਰ ਸਪੋਰਟ ਵੇਸਲ ਯੁੱਧਪੋਤਾਂ ਨੂੰ ਈਰਾਨੀ ਜਹਾਜ਼ਾਂ ਦੀ ਸੁਰੱਖਿਆ ਦੇ ਲਈ ਯਮਨ ਦੇ ਤਟ ‘ਤੇ ਤੈਨਾਤ ਕੀਤਾ ਗਿਆ ਹੈ। ਦੱਸ ਦੇਈਏ ਕਿ ਈਰਾਨ ਨੇ ਸਾਊਦੀ ਅਰਬ ਦੀ ਅਗਵਾਈ ਹੋ ਰਹੇ ਹਮਲੇ ਦੀ ਨਿੰਦਾ ਕੀਤੀ ਸੀ। ਇਸ ਤੋਂ ਇਲਾਵਾ ਗੱਲਬਾਤ ਤੋਂ ਇਸ ਨੂੰ ਹਲ ਕਰਨ ਦੇ ਲਈ ਕਿਹਾ ਸੀ। ਸਾਊਦੀ ਅਰਬ ਨੇ ਈਰਾਨ ‘ਤੇ ਹੌਉਤੀ ਵਿਦਰੋਹੀਆਂ here ਨੂੰ ਸੈਨਿਕ ਸਮਰਥਨ ਦਾ ਦੋਸ਼ ਲਾਇਆ ਸੀ। ਯਮਨ ਦੇ ਦੱਖਣੀ-ਪੂਰਬੀ ਸ਼ਹਿਰ ਮੁਕੱਲਾ ਤੋਂ ਪਾਕਿਸਤਾਨ ਵਲੋਂ ਬਚਾਏ ਗਏ ਸਾਰੇ 11 ਭਾਰਤੀ ਬੁਧਵਾਰ ਸ਼ਾਮ ਪੰਜ ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਟਵੀਟ ਕਰਕੇ ਧੰਨਵਾਦ ਕਿਹਾ। ਦੱਸ ਦੇਈਏ ਕਿ ਹਿੰਸਾਗ੍ਰਸਤ ਯਮਨ ਤੋਂ 140 ਹੋਰ ਨਰਸਾਂ ਵਲੋਂ ਡਿਸਟ੍ਰੈਸ ਕਾਲ ਮਿਲਣ ਤੋਂ ਬਾਅਦ ਭਾਰਤ ਨੇ ਆਪਰੇਸ਼ਨ ‘ਰਾਹਤ’ ਨੂੰ ਅੱਗੇ ਤੱਕ ਵਧਾ ਦਿੱਤਾ ਹੈ। ਸੂਤਰਾਂ ਦੇ ਮੁਤਾਬਕ ਭਾਰਤ ਦੇ ਰਾਹਤ ਅਪਰੇਸ਼ਨ ਵਿਚ ਕੁੱਲ 4100 ਲੋਕਾਂ ਨੇ ਦੇਸ਼ੀ ਵਾਪਸੀ ਨੂੰ ਲੈ ਕੇ ਨਾਂਅ ਰਜਿਸਟਰਡ ਕਰਾਇਆ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ 700 ਤੋਂ ਜ਼ਿਆਦਾ ਭਾਰਤੀਆਂ ਨੂੰ ਤਿੰਨ ਹਵਾਈ ਉਡਾਣਾਂ ਦੇ ਜ਼ਰੀਏ ਕੱÎਢਿਆ ਗਿਆ। ਇਨ੍ਹਾਂ ਵਿਚੋਂ 600 ਲੋਕ ਯਮਨ ਦੀ ਰਾਜਧਾਨੀ ਸਨਾ ਵਿਚ ਫਸੇ ਸੀ। ਅਧਿਕਾਰੀਆਂ ਦੇ ਮੁਤਾਬਕ 600 ਨੂੰ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਜਦ ਕਿ 100 ਹੋਰਾਂ ਨੂੰ ਅਲ ਹੁਦਾਏਦਾਹ ਤੋਂ ਸਮੁੰਦਰੀ ਰਸਤੇ ਦੇ ਜ਼ਰੀਏ ਆਈਐਨਐਸ ਤੁਰਕਿਸ਼ ਪੋਤ ਰਾਹੀਂ ਕੱਢਿਆ ਗਿਆ। ਗੌਰਤਲਬ ਹੈ ਕਿ ਰਾਹਤ ਅਪਰੇਸ਼ਨ ਦੇ ਸ਼ੁਰੂਆਤ ਵਿਚ ਭਾਰਤ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਦਨ ਦੀ ਖਾੜੀ ਤੋਂ ਲੋਕਾਂ ਨੂੰ ਕੱਢਣ ਦੇ ਲਈ ਸੈਨਾ ਨੂੰ ਬੋਟ ਤੱਕ ਕਿਰਾਏ ‘ਤੇ ਲੈਣੇ ਪਏ। ਇਸ ਦੇ ਲਈ ਭਾਰਤੀ ਦੂਤਾਵਾਸ ਨੇ ਪ੍ਰਤੀ ਘੰਟੇ 44 ਹਜ਼ਾਰ ਰੁਪਏ ਤੱਕ ਭੁਗਤਾਨ ਕੀਤਾ ਸੀ।
You must be logged in to post a comment Login