ਅਜਲਾਨ ਸ਼ਾਹ ਹਾਕੀ ਟੂਰਨਾਮੈਂਟ: ਭਾਰਤ ਨੇ ਕੈਨੇਡਾ ਨੂੰ 5-3 ਨਾਲ ਹਰਾ ਕੇ ਲਿਆ ਪਹਿਲੀ ਜਿੱਤ ਦਾ ਸਵਾਦ

ਕੁਆਲਾਲਮਪੁਰ, 9 ਅਪ੍ਰੈਲ : ਭਾਰਤੀ ਹਾਕੀ ਟੀਮ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਇਕ ਮੈਚ ਵਿਚ ਕੈਨੇਡਾ ਨੂੰ 5-3 ਨਾਲ ਹਰਾ ਕੇ ਪਹਿਲੀ ਜਿੱਤ ਦਾ ਸਵਾਦ ਲੈ ਲਿਆ ਹੈ। ਭਾਰਤ ਲਈ ਰਮਨਦੀਪ ਸਿੰਘ ਨੇ 2, ਜਦੋਂਕਿ ਰੁਪਿੰਦਰ ਪਾਲ ਸਿੰਘ, ਵੀ ਆਰ ਰਘੁਨਾਥ, ਸੱਤਬੀਰ ਸਿੰਘ ਨੇ ਇਕ-ਇਕ ਗੋਲ ਦਾਗਿਆ। ਇਹ ਭਾਰਤ ਦੀ ਟੁਰਨਾਮੈਂਟ ਵਿਚ ਪਹਿਲੀ ਜਿੱਤ ਹੈ। ਭਾਰਤ ਲਈ ਪਹਿਲਾ ਗੋਲ ਪਹਿਲੇ ਕੁਆਰਟਰ ਵਿਚ ਰੁਪਿੰਦਰ ਨੇ ਪੈਨੇਲਟੀ ਕਾਰਨਰ ਨਾਲ ਦਾਗਿਆ। ਦੂਜੇ ਕਵਾਰਟਰ ਵਿਚ ਵੀ ਆਰ ਰਘੁਨਾਥ ਨੇ ਭਾਰਤ ਲਈ ਦੂਜਾ ਗੋਲ ਦਾਗ ਕੇ ਬੜਤ 2-0 ਕਰ ਲਈ। ਤੀਜੇ ਕਵਾਰਟਰ ਵਿਚ ਕੈਨੇਡਾ ਦਾ ਖਾਤਾ ਖੁੱਲ•ਾ, ਜਦੋਂ ਓਲਿਵਰ ਨੇ ਗੇਂਦ ਨੂੰ ਜਾਲੀ ਵਿਚ ਪਹੁੰਚਾਉਂਦੇ ਹੋਏ ਸਕੋਰ 1-2 ਕਰ ਦਿੱਤਾ। ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ ਅਤੇ ਚੌਥੇ ਕਵਾਰਟਰ ਵਿਚ ਰਮਨਦੀਪ ਨੇ ਇਕ ਤੋਂ ਬਾਅਦ ਇਕ ਦੋ ਗੋਲ ਦਾਗਦੇ ਹੋਏ ਭਾਰਤ ਨੂੰ 4-1 ਦੀ ਮਜ਼ਬੂਤ ਬੜਤ ਤੱਕ ਪਹੁੰਚਾ ਦਿੱਤਾ। ਮੈਚ ਖਤਮ ਹੋਣ ਤੋਂ 11 ਮਿੰਟ ਪਹਿਲਾਂ ਜਗਦੀਸ਼ ਸਿੰਘ ਨੇ ਕੈਨੇਡਾ ਲਈ ਗੋਲ ਦਾਗਿਆ ਅਤੇ ਸਕੋਰ ਨੂੰ 4-2 ਕਰ ਦਿੱਤਾ ਪਰ ਉਸ ਸਮੇਂ ਤੱਕ ਦੇਰ ਹੋ ਚੁੱਕੀ ਸੀ। ਥੋੜ•ੀ ਦੇਰ ਬਾਅਦ ਸਤਬੀਰ ਨੇ ਗੋਲ ਕਰਦੇ ਹੋਏ ਭਾਰਤ ਨੂੰ 5-2 ਨਾਲ ਅੱਗੇ ਕਰ ਦਿੱਤਾ। ਕੈਨੇਡਾ ਲਈ ਡੇਵਿਡ ਜੇਮਸਨ ਨੇ ਤੀਜਾ ਗੋਲ ਦਾਗਿਆ ਪਰ ਮੈਚ 5-3 ਨਾਲ ਭਾਰਤ ਦੇ ਨਾਂ ਰਿਹਾ।

You must be logged in to post a comment Login