ਕੇਜਰੀਵਾਲ ਨੇ ਵਿਵਾਦ ਤੋਂ ਚੁੱਕਿਆ ਪਰਦਾ, ਦੱਸਿਆ ਫਸਾਦ ਦਾ ਕਾਰਨ

ਨਵੀਂ ਦਿੱਲੀ, 10 ਅਪ੍ਰੈਲ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਨੂੰ ਪਾਰਟੀ ਦੇ ਸਿਖਰਲੇ ਅਹੁਦਿਆਂ ਤੋਂ ਹਟਾਉਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਸ ਦੌਰਾਨ ਹੱਦਾਂ ਟੱਪੀਆਂ ਗਈਆਂ ਅਤੇ ਸਾਜ਼ਿਸ਼ਾਂ ਘੜੀਆਂ ਗਈਆਂ। ਸਾਫ਼ ਹੈ ਕਿ ਉਨਾਂ ਦਾ ਇਸ਼ਾਰਾ ਪ੍ਰਸ਼ਾਂਤਾ ਭੂਸ਼ਣ ਅਤੇ ਯੋਗਿੰਦਰ ਯਾਦਵ ਵਲ ਸੀ। ਕੇਜਰੀਵਾਲ ਨੇ ਅਸੰਤੁਸ਼ਟ ਨੇਤਾ ਅਜੀਤ ਝਾਅ ਅਤੇ ਆਨੰਦ ਕੁਮਾਰ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰਨ ‘ਤੇ ਅਫਸੋਸ ਜ਼ਾਹਿਰ ਕੀਤਾ। ਕੇਜਰੀਵਾਲ ਦੇ ਇਨਾਂ ਨੇਤਾਵਾਂ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਦਾ ਖੁਲਾਸਾ ਇਕ ਆਡੀਓ ਸਟਿੰਗ ‘ਚ ਹੋਇਆ ਸੀ। ਉਨਾਂ ਕਿਹਾ, ”ਮੈਂ ਇਨਸਾਨ ਹਾਂ ਅਤੇ ਮੈਂ ਗ਼ਲਤੀਆਂ ਕਰਦਾ ਹਾਂ। ਮੈਂ ਨਾਰਾਜ਼ ਸੀ। ਇਸ ਤਰਾਂ ਦੀ ਭਾਸ਼ਾ ਤੋਂ ਬਚਿਆ ਜਾ ਸਕਦਾ ਸੀ।” ਦਿੱਲੀ ਦੇ ਮੁੱਖ ਮੰਤਰੀ ‘ਆਪ’ ਨੇਤਾ ਆਸ਼ੂਤੋਸ਼ ਦੀ ਕਿਤਾਬ ‘ਦਾ ਕ੍ਰਾਊਨ ਪ੍ਰਿੰਸ, ਦ ਗਲੇਡੀਏਟਰ ਐਂਡ ਦ ਹੋਪ’ ਨੂੰ ਲੋਕ ਅਰਪਣ ਕਰਨ ਲਈ ਕਰਵਾਏ ਸਮਾਗਮ ਮੌਕੇ ਬੋਲ ਰਹੇ ਸੀ। ਉਨਾਂ ਕਿਹਾ ਕਿ ਇਹ ਗ਼ਲਤ ਧਾਰਨਾ ਹੈ ਕਿ ਪਾਰਟੀ ‘ਚ ਵਿਰੋਧੀ ਵਿਚਾਰਾਂ ਦੀ ਕੋਈ ਥਾਂ ਨਹੀਂ ਹੈ। ਉਨ•ਾਂ ਕਿਹਾ, ”ਇਹ ਕਹਿਣਾ ਗ਼ਲਤ ਹੋਵੇਗਾ ਕਿ ਆਸ਼ੁਤੋਸ਼, ਮਨੀਸ਼ ਸਿਸੋਦੀਆ ਅਤੇ ਕੁਮਾਰ ਵਿਸ਼ਵਾਰ ਹਰ ਚੀਜ਼ ‘ਤੇ ਸਹਿਮਤ ਹੋ ਜਾਂਦੇ ਹਨ। ਉਨਾਂ ਸਭ ਨੇ ਆਪਣਾ ਕਰੀਆਰ ਛੱਡਿਆ ਹੈ ਤੇ ਸਭ ਕੁੱਝ ਦਾਅ ‘ਤੇ ਰੱਖ ਕੇ ਸਾਡੇ ਕੋਲ ਆ ਗਏ।” ਕੇਜਰੀਵਾਲ ਨੇ ਕਿਹਾ, ”ਪਰ ਸਭ ਕੁੱਝ ਠਰਮੇ ਨਾਲ ਹੁੰਦਾ ਹੈ। ਇਸ ਸੀਮਾ ਹੱਦ ਹੁੰਦੀ ਹੈ। ਚਾਰ ਦਿਵਾਰੀ ‘ਚ ਅਸੀਂ ਬਹਿਸ ਕਰਦੇ ਹਾਂ ਤੇ ਲੜਦੇ ਹਾਂ ਪਰ ਬਾਹਰ ਅਸੀਂ ਇਕ ਟੀਮ ਹਾਂ। ਜਦੋਂ ਹੱਦਾਂ ਟੱਪੀਆਂ ਜਾਂਦੀਆਂ ਹਨ ਤਾਂ ਦਰਦ ਹੁੰਦੀ ਹੈ।” ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਜੂਨ ‘ਚ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਉਹ ਇਸ ਲਈ ਰੌਂਅ ਪਿਆ ਸੀ ਕਿਉਂਕਿ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸੀ ਅਤੇ ਨਿੱਜੀ ਹਮਲੇ ਕੀਤੇ ਜਾ ਰਹੇ ਸੀ। ਉਨ•ਾਂ ਕਿਹਾ, ”ਮੇਰੇ ਲਈ ਇਸ ਨੂੰ ਭਾਵਨਾਤਕ ਰੂਪ ਨਾਲ ਸੰਭਾਲ ਸਕਣਾ ਮੁਸ਼ਕਲ ਸੀ। ਇਸ ਕਾਰਨ pharmafrance24.com ਮੈਂ ਭਾਵੁਕ ਹੋ ਗਿਆ।”

You must be logged in to post a comment Login