ਕੈਬਨਿਟ ਮੀਟਿੰਗ ’ਚ ਅੱਜ ਨਹੀਂ ਦਿਸੇ ਨਵਜੋਤ ਸਿੱਧੂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਅੱਜ ਕੈਬਨਿਟ ਮੀਟਿੰਗ ਕੀਤੀ ਗਈ, ਜਿਸ ’ਚ ਨਵਜੋਤ ਸਿੰਘ ਸਿੱਧੂ ਮੌਜੂਦ ਨਹੀਂ ਸਨ। ਇਸ ਮੀਟਿੰਗ ਵਿਚ ਕੈਪਟਨ ਸਮੇਤ ਲੋਕ ਸਭਾ ਚੋਣਾਂ 2019 ’ਚ ਜੇਤੂ ਰਹੇ ਐਮ.ਪੀ. (ਸੰਸਦ ਮੈਂਬਰ) ਸ਼ਾਮਲ ਸਨ। ਦੇਸ਼ ‘ਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਮਗਰੋਂ ਜਿੱਥੇ ਪਾਰਟੀ ਅਪਣੀ ਹਾਰ ਦੇ ਕਾਰਨਾਂ ‘ਤੇ ਵਿਚਾਰ ਕਰ ਰਹੀ ਹੈ, ਉਧਰ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਪਣੀ ਸ਼ੇਅਰੋ-ਸ਼ਾਇਰੀ ਵਾਲੇ ਟਵੀਟਾਂ ਨਾਲ ਅਪਣੇ ਵਿਰੋਧੀਆਂ ’ਤੇ ਲਗਾਤਾਰ ਨਿਸ਼ਾਨੇ ਲਗਾ ਰਹੇ ਹਨ। ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਅਪਣੇ ਟਵਿੱਟਰ ਪੇਜ਼ ‘ਤੇ ਇਕ ਨਵਾਂ ਟਵੀਟ ਪੋਸਟ ਕੀਤਾ। ਨਵਜੋਤ ਸਿੱਧੂ ਨੇ ਟਵੀਟ ’ਚ ਲਿਖਿਆ ਹੈ, “ਪਰਿੰਦਿਆਂ ਨੂੰ ਮੰਜ਼ਿਲ ਮਿਲੇਗੀ ਹਮੇਸ਼ਾ, ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ, ਉਹੀ ਲੋਕ ਰਹਿੰਦੇ ਨੇ ਖਾਮੋਸ਼ ਅਕਸਰ, ਜ਼ਮਾਨੇ ‘ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ।” ਸਿੱਧੂ ਇਸ ਸ਼ੇਅਰ ਨਾਲ ਸ਼ਾਇਦ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਅਪਣੀ ਮੰਜ਼ਲ ਜ਼ਰੂਰ ਮਿਲੇਗੀ।

You must be logged in to post a comment Login