ਹਿਲੇਰੀ ਕਲਿੰਟਨ ਬਿਹਤਰੀਨ ਰਾਸ਼ਟਰਪਤੀ ਸਾਬਿਤ ਹੋਵੇਗੀ : ਓਬਾਮਾ

ਵਾਸ਼ਿੰਗਟਨ, 12 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹਿਲੇਰੀ ਕਲਿੰਟਨ ਬਿਹਤਰੀਨ ਰਾਸ਼ਟਰਪਤੀ ਸਾਬਿਤ ਹੋਵੇਗੀ। ਓਬਾਮਾ ਨੇ ਕਿਹਾ ਕਿ ਅਮਰੀਕਾ ਨੂੰ ਲੈ ਕੇ ਹਿਲੇਰੀ ਦਾ ਨਜ਼ਰੀਆ ਸਪੱਸ਼ਟ ਹੈ। ਓਬਾਮਾ ਨੇ ਕਿਹਾ ਹੈ ਕਿ ਹਿਲੇਰੀ ਕਲਿੰਟਨ ਦਾ ਇਕ ਵਿਦੇਸ਼ ਮੰਤਰੀ ਦੇ ਰੂਪ ਵਿਚ ਕੰਮ ਜ਼ਬਰਦਸਤ ਰਿਹਾ ਹੈ ਅਤੇ 2008 ਵਿਚ ਉਹ ਉਨਾਂ ਦੇ ਸਾਹਮਣੇ ਇਕ ਮਜ਼ਬੂਤ ਉਮੀਦਵਾਰ ਸੀ। ਹਿਲੇਰੀ ਨੇ 2008 ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਹੁਦੇ ਦੀ ਉਮੀਦਵਾਰ ਲਈ ਓਬਾਮਾ ਨੂੰ ਚੁਣੌਤੀ ਦਿੱਤੀ ਸੀ। ਸਾਬਕਾ ਪਹਿਲੀ ਮਹਿਲਾ ਅਤੇ ਸੰਸਦ ਮੈਂਬਰ ਹਿਲੇਰੀ ਕਲਿੰਟਨ ਕੋਲ ਲੰਬੇ ਸਮੇਂ ਦਾ ਅਨੁਭਵ ਹੈ ਪਰ ਉਨਾਂ ਨੂੰ ਅਮਰੀਕੀ ਸਿਆਸਤ ਵਿਚ ਇਕ ਵੰਡਣ ਵਾਲੀ ਹਸਤੀ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ। ਦੂਜੇ ਪਾਸੇ ਅਮਰੀਕਾ ਦੇ ਫਲੋਰੀਡਾ ਦੇ ਸਾਬਕਾ ਗਵਰਨਰ ਜੇਬ ਬੁਸ਼ ਨੇ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕ ਪਾਰਟੀ ਦੀ ਉਮੀਦਵਾਰੀ ਹਾਸਿਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਜੇਬ ਬੁਸ਼ ਦੇ ਪਿਤਾ ਅਤੇ ਭਰਾ ਅਮਰੀਕੀ ਰਾਸ਼ਟਰਪਤੀ ਰਹਿ ਚੁੱਕੇ ਹਨ। ਉਹ ਜਾਰਜ ਬੁਸ਼ ਦੇ ਭਰਾ ਹਨ ਅਤੇ ਜਾਰਜ ਐਚ ਡਬਿਲਊ ਬੁਸ਼ ਦੇ ਪੁੱਤਰ ਹਨ।

You must be logged in to post a comment Login