24 ਘੰਟੇ ਤੋਂ ਫਤਿਹਵੀਰ ਲੜ ਰਿਹੈ ਜ਼ਿੰਦਗੀ-ਮੌਤ ਦੀ ਲੜਾਈ

24 ਘੰਟੇ ਤੋਂ ਫਤਿਹਵੀਰ ਲੜ ਰਿਹੈ ਜ਼ਿੰਦਗੀ-ਮੌਤ ਦੀ ਲੜਾਈ

ਸੁਨਾਮ ਊਧਮ ਸਿੰਘ ਵਾਲਾ 7 ਜੂਨ – ਬੀਤੇ ਕੱਲ੍ਹ ਸ਼ਾਮ 4 ਕੁ ਵਜੇ ਦੇ ਕਰੀਬ ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਇੱਕ ਬੋਰਵੈੱਲ ਵਿਚ ਡਿਗ ਗਏ ਦੋ ਕੁ ਵਰ੍ਹਿਆਂ ਦੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਂਠ ਚੱਲ ਰਹੇ ਬਚਾਅ ਕਾਰਜਾਂ ਦੇ 24 ਘੰਟਿਆਂ ਬਾਅਦ ਵੀ ਅਜੇ ਸਫਲਤਾ ਹੱਥ ਨਹੀਂ ਲੱਗੀ ਹੈ । ਮੌਕੇ ‘ਤੇ ਮੌਜੂਦ ਅਧਿਕਾਰੀ ਕੁੱਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਬੀਤੀ ਸ਼ਾਮ ਤੋਂ ਐਨ.ਡੀ.ਆਰ.ਐੱਫ ਵੱਲ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਅੱਜ ਸਵੇਰੇ ਬਚਾਅ ਕਾਰਜਾਂ ਦੀ ਕਮਾਨ 119 ਅਸਾਲਟ ਇੰਜੀਨੀਅਰਿੰਗ ਰੈਜ਼ਮੈਂਟ ਨੂੰ ਸੌਂਪ ਦਿੱਤੀ ਗਈ ਸੀ, ਪਰ ਕਾਫੀ ਜੱਦੋ ਜਹਿਦ ਤੇ ਸੋਚ ਵਿਚਾਰ ਤੋਂ ਹੁਣ ਪ੍ਰਸ਼ਾਸਨ ਵੱਲੋਂ ਮਾਹਿਰਾਂ ਦੀ ਨਿਗਰਾਨੀ ਹੇਠ ਸੀਮਿੰਟ ਦੇ ਵੱਡੇ ਪਾਈਪ (ਭੜੌਂਲੀਆ) ਬੋਰ ‘ਚ ਫਸੇ ਬੱਚੇ ਦੀ ਡੂੰਘਾਈ ਦੇ ਸਮਾਂਨਤਰ ਹੇਠਾਂ ਰਿਵਾਇਤੀ ਮਨੁੱਖੀ ਸਾਧਨਾਂ ਰਾਹੀ ਭੇਜੇ ਜਾ ਰਹੇ ਹਨ, ਤਾਂ ਜੋ 120 ਫੁੱਟ ਦੀ ਡੂੰਂਘਾਈ ‘ਤੇ ਜਾ ਕੇ ਮਾਸੂਮ ਨੂੰ ਪਾਈਪ ‘ਚ ਕੱਟ ਲਾ ਕੇ ਸੁਰੱਖਿਅਤ ਬਾਹਰ ਕੱਢਿਆ ਸਕੇ।

You must be logged in to post a comment Login