ਗੁਰਦਾਸਪੁਰ, 13 medicinereform ਅਪ੍ਰੈਲ : ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਸ਼ਿਵ ਸੈਨਾ ਸਕੱਤਰ ਹਰਵਿੰਦਰ ਸੋਨੀ ‘ਤੇ ਗੋਲੀ ਚਲਾਉਣ ਵਾਲੇ ਖੰਨਾ ਦੇ ਨੇੜੇ ਪਿੰਡ ਗਲਵੱਡੀ ਵਾਸੀ ਕਸ਼ਮੀਰ ਸਿੰਘ (28) ਦੇ ਨਿਸ਼ਾਨੇ ‘ਤੇ ਪੰਜਾਬ ਦੇ ਕਈ ਹਿੰਦੂ ਨੇਤਾ ਸੀ, ਜਿਸ ਦੇ ਨਾਂਅ ਉਸ ਨੇ ਆਪਣੀ ਨਿੱਜੀ ਡਾਇਰੀ ‘ਚ ਲਿਖ ਰੱਖੇ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ‘ਚ ਘਟਨਾ ਮਗਰੋਂ ਖੰਨਾ ਪੁਲਿਸ ਨੇ ਜਦੋਂ ਕਸ਼ਮੀਰ ਸਿੰਘ ਦੇ ਘਰ ਦਾ ਚੱਪਾ-ਚੱਪਾ ਫਰੋਲ ਮਾਰਿਆ ਤਾਂ ਇਕ ਕਮਰੇ ‘ਚ ਇਹ ਡਾਇਰੀ ਮਿਲੀ। ਇਸੇ ਕਮਰੇ ਤੋਂ ਪੁਲਿਸ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਕਿਤਾਬਾਂ ਸਣੇ ਕਈ ਪਾਬੰਦੀਸ਼ੁਦਾ ਰਸਾਲੇ ਵੀ ਬਰਾਮਦ ਕੀਤੇ, ਜਿਨਾਂ ਨੂੰ ਕਸ਼ਮੀਰ ਰੋਜ਼ਾਨਾ ਪੜਿਆ ਕਰਦਾ ਸੀ। ਸੂਤਰ ਦੱਸਦੇ ਹਨ ਕਿ ਕਸ਼ਮੀਰ ਪੰਜਾਬੀ ਫ਼ਿਲਮ ‘ਸਾਡਾ ਹੱਕ’ ਦੇਖ ਕੇ ਭਾਵੁਕ ਹੋ ਗਿਆ ਸੀ ਅਤੇ ਹਰ ਸਮੇਂ ਗੁੱਸੇ ‘ਚ ਰਹਿੰਦਾ ਸੀ। ਕਿਸੇ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਸੀ ਕਰਦਾ। ਉਹ ਕਦੋਂ ਖੰਨਾ ਤੋਂ ਗੁਰਦਾਸਪੁਰ ਚਲਾ ਗਿਆ, ਇਸ ਦੀ ਗਿਸੇ ਨੂੰ ਭਿੰਨਕ ਵੀ ਨਹੀਂ ਲੱਖੀ। ਪੁਲਿਸ ਵੱਲੋਂ ਪਿੰਡ ਦੇ ਤਿੰਨ ਸ਼ੱਕੀ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਹਾਲਾਂਕਿ ਡੀਐਸਪੀ ਹਰਜਿੰਦ ਸਿੰਘ ਗਿੱਲ ਨੇ ਕਿਹਾ ਕਿ ਉਹ ਡਾਇਰੀ ‘ਚ ਹਿੰਦੂ ਨੇਤਾਵਾਂ ਦੇ ਨਾਂਅ ਜ਼ਾਹਿਰ ਨਹੀਂ ਕਰ ਸਕਦੇ ਕਿਉਂਕਿ ਤਰਾਂ ਦਾ ਖੁਲਾਸਾ ਜਾਂਚ ਪ੍ਰਭਾਵਿਤ ਕਰਦਾ ਹੈ। ਉਨਾਂ ਕਿਹਾ ਕਿ ਜਾਂਚ ਪੂਰੀ ਹੋਣ ਮਗਰੋਂ ਖੁਲਾਸਾ ਪ੍ਰੈੱਸਕਾਨਫ਼ਰੰਸ ‘ਚ ਕੀਤਾ ਜਾਵੇਗਾ।
24 ਦਸੰਬਰ 2013 ਨੂੰ ਨਾਭਾ ਜੇਲ ਤੋਂ ਜ਼ਮਾਨਤ ‘ਤੇ ਆਇਆ ਸੀ ਕਸ਼ਮੀਰ : ਕਸ਼ਮੀਰ ਸਿੰਘ ਵਿਰੁੱਧ ਪੰਜ ਸਤੰਬਰ 2013 ਨੂੰ ਫ਼ਤਿਹਗੜ ਸਾਹਿਬ ਦੀ ਪੁਲਿਸ ਨੇ ਡੈਕੇਤੀ ਦੀ ਯੋਜਨਾ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਉਸ ‘ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਇਨਾਂ ਮਾਮਲਿਆਂ ‘ਚ ਉਹ ਨਾਭਾ ਜੇਲ ‘ਚ ਬੰਦ ਸੀ। 24 ਦਸੰਬਰ 2013 ਨੂੰ ਉਹ ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆਇਆ ਸੀ। ਕਸ਼ਮੀਰ ਸਿੰਘ ਪਹਿਲਾਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ‘ਚ ਗੰਰਥੀ ਸੀ। ਉਸ ਦੇ ਦੋ ਪੁੱਤਰ ਹਨ। ਹੁਣ ਉਹ ਧਾਰਮਿਕ ਸਮਾਗਮਾਂ ‘ਚ ਪਾਠ ਕਰਦਾ ਸੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਖ ਨੌਜਵਾਨ ਕਸ਼ਮੀਰ ਸਿੰਘ ਨੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾਈ ਸਕੱਤਰ ਹਰਵਿੰਦਰ ਸੋਨੀ ਨੂੰ ਐਤਵਾਰ ਸਵੇਰੇ ਫਿਸ਼ ਪਾਰਕ ਵਿੱਚ ਗੋਲੀ ਮਾਰ ਦਿੱਤੀ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕਰ ਕੇ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ। ਹਮਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸ੍ਰੀ ਸੋਨੀ ਦੇ ਦੋ ਸੁਰੱਖਿਆ ਕਰਮੀਆਂ ਅਤੇ ਮੌਕੇ ਉੱਤੇ ਪੁੱਜੀ ਪੁਲੀਸ ਪਾਰਟੀ ਨੇ ਘਟਨਾ ਵਾਲੀ ਥਾਂ ਤੋਂ ਕਰੀਬ 200 ਮੀਟਰ ਦੂਰ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਹਮਲੇ ਨੂੰ 29 ਮਾਰਚ 2012 ‘ਚ ਗੁਰਦਾਸਪੁਰ ਦੇ ਤਿੱਬੜੀ ਰੋੜ ਉੱਤੇ ਵਾਪਰੇ ਪੁਲੀਸ ਗੋਲੀਕਾਂਡ ਵਾਲੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
You must be logged in to post a comment Login