ਜੋਹਾਨਸਬਰਗ, 13 ਅਪ੍ਰੈਲ : ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਕੁਝ ਲੋਕਾਂ ਨੇ ਸ਼ਹਿਰ ਦੇ ਵਿਚ-ਵਿਚਾਲੇ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਉੱਤੇ ਸਫੇਦ ਪੇਂਟ ਸੁੱਟ ਦਿੱਤਾ ਹੈ। ਇਸ ਦੌਰਾਨ ਉਨਾਂ ਨੇ ਮਹਾਤਮਾ ਗਾਂਧੀ ਵਿਰੁੱਧ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ। ਦੱਖਣੀ ਅਫਰੀਕਾ ਵਿਚ ਇਹ ਘਟਨਾ ਉਸ ਦਿਨ ਵਾਪਰੀ, ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਹੈਨੋਵਰ ਵਿਚ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰ ਰਹੇ ਸਨ। ਸਕਿਊਰਿਟੀ ਗਾਰਡ ਦੇ ਮੁਤਾਬਕ ਸੋਮਵਾਰ ਸ਼ਾਮ ਨੂੰ ਕੁਝ ਲੋਕ ਕਾਰ ਵਿਚ ਬੈਠ ਕੇ ਆਏ ਅਤੇ ਉਨਾਂ ਨੇ ਬਾਲਟੀ ਵਿਚ ਰੱਖਿਆ ਸਫੇਦ ਪੇਂਟ ਗਾਂਧੀ ਦੀ ਮੂਰਤੀ ਉੱਤੇ ਸੁੱਟ ਦਿੱਤਾ। ਗਾਰਡ ਮੁਤਾਬਕ ਇਸ ਦੌਰਾਨ ਉਹ ‘ਨਸਲੀ ਗਾਂਧੀ ਨੂੰ ਡਿੱਗਣਾ ਹੀ ਚਾਹੀਦਾ ਹੈ’ ਦੇ ਨਾਅਰੇ ਲਾ ਰਹੇ ਸਨ। ਜੋਹਾਨਸਬਰਗ ਵਿਚ ਗਾਂਧੀ ਦੀ ਇਹ ਮੂਰਤੀ ਸ਼ਹਿਰ ਦੇ ਵਿਚ-ਵਿਚਾਲੇ ਗਾਂਧੀ ਸਕਵੇਅਰ ਉੱਤੇ ਸਥਿਤ ਹੈ। ਗਾਂਧੀ ਜੀ ਜਦੋਂ ਜੋਹਾਨਸਬਰਗ ਵਿਚ ਸਨ ਤਾਂ ਉਨਾਂ ਨੇ ਉੱਥੇ ਲਾਅ ਦੀ ਪ੍ਰੈਕਟਿਸ ਕੀਤੀ ਸੀ। ਇਸ ਕਾਰਨ ਇਸ ਥਾਂ ਦਾ ਨਾਂ Tabletki Kamagra – gdzie najtaniej zamówić? ਗਾਂਧੀ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ।
You must be logged in to post a comment Login