ਹੁਣ 5 ਮਰਲੇ ਤੱਕ ਵਾਲਿਆਂ ਨੂੰ ਮਿਲਣ ਵਾਲੀ ਮੁਫਤ ਪਾਣੀ ਦੀ ਸਹੂਲਤ ਬੰਦ, ਦੇਣਾ ਪਵੇਗਾ ਬਿੱਲ

ਜਲੰਧਰ – 5 ਮਰਲੇ ਤੱਕ ਦੇ ਮਕਾਨ ਵਾਲਿਆਂ ਨੂੰ ਹੁਣ ਤੱਕ ਮੁਫਤ ਪਾਣੀ ਦੀ ਜੋ ਸਹੂਲਤ ਮਿਲ ਰਹੀ ਸੀ ਉਸ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਬੰਦ ਕਰਨ ਜਾ ਰਹੀ ਹੈ। ਅਮਰਿੰਦਰ ਸਰਕਾਰ ਨੇ ਸਾਰੀਆਂ ਸ਼ਹਿਰੀ ਬਾਡੀਜ਼ ਨੂੰ ਪਾਣੀ ਦੇ ਨਵੇਂ ਵਧੇ ਹੋਏ ਰੇਟ ਆਪਣੇ-ਆਪਣੇ ਕੌਂਸਲਰ ਹਾਊਸ ਦੀ ਬੈਠਕ ਤੋਂ ਪਾਸ ਕਰਵਾ ਕੇ ਭੇਜਣ ਦੀਆਂ ਜੋ ਹਦਾਇਤਾਂ ਦਿੱਤੀਆਂ ਹੋਈਆਂ ਹਨ, ਉਨ੍ਹਾਂ ਅਧੀਨ ਜਲੰਧਰ ਨਗਰ ਨਿਗਮ 29 ਨਵੰਬਰ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਬੈਠਕ ‘ਚ ਪਾਣੀ ਦੇ ਵਧੇ ਹੋਏ ਰੇਟਾਂ ਨੂੰ ਮਨਜ਼ੂਰ ਕਰਨ ਜਾ ਰਿਹਾ ਹੈ। ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਹੁਣ 5 ਮਰਲੇ ਤੱਕ ਦੇ ਮਕਾਨਾਂ ਨੂੰ ਵੀ ਮੁਫਤ ਪਾਣੀ ਦੀ ਸਹੂਲਤ ਨਹੀਂ ਮਿਲੇਗੀ। ਮੁਫਤ ਪਾਣੀ ਸਿਰਫ 2 ਮਰਲੇ ਦੇ ਉਸ ਮਕਾਨ ਨੂੰ ਮਿਲੇਗਾ ਜੋ ਸਿੰਗਲ ਸਟੋਰੀ ਬਣਿਆ ਹੋਵੇਗਾ ਅਤੇ ਉਸ ‘ਤੇ ਵੀ ਸ਼ਰਤ ਰਹੇਗੀ ਕਿ ਉਹ ਮਹੀਨੇ ‘ਚ 10 ਹਜ਼ਾਰ ਲਿਟਰ ਮਤਲਬ ਹਰ ਰੋਜ਼ 335 ਲਿਟਰ ਪਾਣੀ ਹੀ ਇਸਤੇਮਾਲ ਕਰੇ। ਜੇਕਰ ਦੋ ਮਰਲੇ ਦੇ ਮਕਾਨ ਵਾਲਾ ਮਹੀਨੇ ‘ਚ 10 ਹਜ਼ਾਰ ਲਿਟਰ ਤੋਂ ਵੱਧ ਪਾਣੀ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਬਿੱਲ ਦੇਣਾ ਹੋਵੇਗਾ।

You must be logged in to post a comment Login