ਨਵੀਂ ਦਿੱਲੀ : ਖੇਡਾਂ ਦੀ ਦੁਨੀਆਂ ਵਿਚ ਸੁਪਰ ਮੰਮੀ ਦਾ ਜਲਵਾ ਅਕਸਰ ਦੇਖਣ ਨੂੰ ਮਿਲਦਾਹੈ। ਮੈਰੀਕਾਮ ਨੇ ਬਾਕਸਿੰਗ ਰਿੰਗ ਵਿਚ ਟੈਨਿਸ ਕੋਰਟ ‘ਤੇ ਕਿਮ ਸੇਰੇਨਾ ਵਿਲੀਅਮਜ਼ ਨੇ ਆਪਣੀ ਸ਼ਕਤੀ ਦਿਖਾਈ। ਅਮਰੀਕਾ ਦੀ ਇਕ ਹੋਰ ਸੁਪਰ ਮੰਮੀ ਨੇ ਹਾਫ਼ ਮੈਰਾਥਨ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।ਅਮਰੀਕਾ ਦੀ ਜੂਲੀਆ ਵੈਬ ਨੇ ਆਪਣੀ 10 ਮਹੀਨੇ ਦੀ ਬੱਚੀ ਨੂੰ ਇੱਕ ਸਕ੍ਰੌਲਰ ਵਿਚ ਲੈ ਕੇ ਅਤੇ ਹਾਫ ਮੈਰਾਥਨ ਵਿਚ ਦੌੜ ਲਗਾਈ ਅਤੇ ਸੋਨੇ ਦਾ ਤਗਮਾ ਵੀ ਜਿੱਤਿਆ। ਅਮਰੀਕਾ ਦੀ ਜੂਲੀਆ ਵੈਬ ਨੇ ਓਕਲਾਹੋਮਾ ਦੇ ਰੂਟ 66 ਹਾਫ਼ ਮੈਰਾਥਨ ਵਿਚ 1 ਘੰਟਾ 21 ਮਿੰਟ ਅਤੇ 23 ਸੈਕਿੰਡ ਵਿਚ ਦੌੜ ਪੂਰੀ ਕਰਕੇ ਸੋਨ ਤਗਮਾ ਜਿੱਤਿਆ। ਇਸ ਜਿੱਤ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਜੂਲੀਆ ਨੇ ਆਪਣੀ ਦਸ ਮਹੀਨਿਆਂ ਦੀ ਬੱਚੀ ਨੂੰ ਨਾਲ ਲੈ ਕੇ ਦੌੜ ਪੂਰੀ ਕੀਤੀ। ਉਸਨੇ ਆਪਣੀ ਧੀ ਨੂੰ ਇੱਕ ਸਕ੍ਰੌਲਰ ਵਿਚ ਲੈ ਕੇ ਦੌੜ ਪੂਰੀ ਕੀਤੀ। ਜੂਲੀਆ ਨੇ ਦੌੜ ਲਗਾਉਂਦੇ ਸਕ੍ਰੌਲਰ ਨੂੰ ਧੱਕਾ ਦੇ ਕੇ ਹਾਫ਼ ਮੈਰਾਥਨ ਪੂਰੀ ਕੀਤੀ। ਹਾਫ਼ ਮੈਰਾਥਨ ਵਿਚ ਜੂਲੀਆ ਨੇ ਆਪਣੀ ਬੱਚੀ ਨਾਲ ਦੌੜ ਲਗਾ ਕੇ ਪਹਿਲੇ ਸਥਾਨ ਹਾਸਲ ਕੀਤਾ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login