ਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਿਉਂ ਧੋਂਦਾ ਹੈ ਜੂਠੇ ਭਾਂਡੇ

ਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਿਉਂ ਧੋਂਦਾ ਹੈ ਜੂਠੇ ਭਾਂਡੇ

ਨਵੀਂ ਦਿੱਲੀ- ਅਰਬਾਂ ਰੁਪਏ ਕਮਾਉਣ ਵਾਲੇ ਵਿਅਕਤੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਉਨ੍ਹਾਂ ਦੇ ਘਰ-ਦਫ਼ਤਰ ਵਿਚ ਸੇਵਾ ਦੇ ਲਈ ਨੌਕਰਾਂ ਦੀ ਭੀੜ ਹੁੰਦੀ ਹੈ। ਹਜ਼ਾਰਾ ਲੋਕਾਂ ਨੂੰ ਨੌਕਰੀ ਦੇਣ ਵਾਲਾ ਵਿਅਕਤੀ ਜੇਕਰ ਸਾਫ-ਸਫਾਈ ਕਰਨ ਜਾਂ ਜੂਠੇ ਭਾਂਡੇ ਸਾਫ ਕਰਨ ਦੀ ਗੱਲ ਕਹੇ ਤਾਂ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਪਰ ਇਹ ਗੱਲ ਸੱਚ ਹੈ। ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਵਿਚੋਂ ਇਕ, ਬਿਲ ਗੇਟਸ ਨੇ ਖੁਲਾਸਾ ਕੀਤਾ ਹੈ ਕਿ ਉਹ ਹਰ ਰਾਤ ਆਪਣੇ ਪਰਿਵਾਰ ਦੇ ਝੂਠੇ ਭਾਂਡੇ ਧੋਦਾ ਹੈ। ਪਤਨੀ ਵੀ ਇਸ ਕੰਮ ਵਿਚ ਉਸ ਦਾ ਸਾਥ ਦਿੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸਨੇ ਕਦੇ ਵੀ ਆਪਣੇ ਨੌਕਰਾਂ ਤੋਂ ਰਾਤ ਨੂੰ ਝੂਠੇ ਭਾਂਡੇ ਨਹੀਂ ਸਾਫ ਕਰਵਾਏ। ਇੱਕ ਫੈਸ਼ਨ ਮੈਗਜ਼ੀਨ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ, ਬਿਲ ਗੇਟਸ ਨੇ ਖੁਲਾਸਾ ਕੀਤਾ ਹੈ।ਕਿ ਉਹ ਪਿਛਲੇ 25 ਸਾਲਾਂ ਤੋਂ ਆਪਣੀ ਪਤਨੀ ਮੇਲਿੰਡਾ ਗੇਟਸ ਨਾਲ ਰਾਤ ਦੇ ਝੂਠੇ ਭਾਂਡੇ ਧੋਦਾ ਹੈ। ਮੇਲਿੰਡਾ ਗੇਟਸ ਦੇ ਅਨੁਸਾਰ ਰਾਤ ਨੂੰ ਭਾਂਡੇ ਧੋਣਾ ਦਾ ਇੱਕ ਕਾਰਨ ਇਹ ਹੈ, ਕਿ ਇਸ ਸਮੇਂ ਦੌਰਾਨ, ਜੋੜੇ ਨੂੰ ਇਕ ਦੂਜੇ ਨਾਲ ਗੱਲ ਕਰਨ ਲਈ ਸਮਾਂ ਮਿਲਦਾ ਹੈ। ਬਿਲ ਗੇਟਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਝੂਠੇ ਭਾਂਡੇ ਧੋਣ ਵਿਚ ਕੁੱਲ 15-20 ਮਿੰਟ ਲੱਗਦੇ ਹਨ। ਇਸ ਸਮੇਂ ਦੇ ਦੌਰਾਨ, ਉਹ ਆਪਣੀ ਪਤਨੀ ਨਾਲ ਮਜ਼ਾਕ ਅਤੇ ਹਲਕੀ-ਫੁਲਕੀ ਗੱਲਬਾਤ ਵਿੱਚ ਸਮਾਂ ਬਿਤਾਉਣਾ ਪਸੰਦ ਕਰਦਾ ਹੈ। ਬਿਲ ਗੇਟਸ ਨੇ ਹਾਲ ਹੀ ਵਿੱਚ ਆਪਣੇ ਭਾਰਤ ਦੌਰੇ ਦੌਰਾਨ ਦੱਸਿਆ ਸੀ ਕਿ ਉਹ ਸਮਾਂ ਕੱਢ ਕੇ ਕਸਰਤ ਕਰਨਾ ਨਹੀਂ ਭੁੱਲਦਾ। ਉਹ ਕਹਿੰਦਾ ਹੈ ਕਿ ਜਦੋਂ ਵੀ ਉਸਨੂੰ ਸਮਾਂ ਮਿਲਦਾ ਹੈ, ਉਹ ਟੈਨਿਸ ਖੇਡਣ ਦਾ ਮੌਕਾ ਨਹੀਂ ਗੁਆਉਂਦਾ।

You must be logged in to post a comment Login