ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਹਾਲ ਹੀ ‘ਚ ਡਰੱਗਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਸੋਮਵਾਰ ਨੂੰ ਕਿਲ੍ਹਾ ਕੋਰਟ ‘ਚ ਸੁਣਵਾਈ ਸੀ। ਪਹਿਲੇ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਆਰੀਅਨ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਸੁਣਵਾਈ ਦੌਰਾਨ ਐੱਨ.ਸੀ.ਬੀ. ਨੇ ਕੁਝ ਅਜਿਹੀਆਂ ਗੱਲਾਂ ਰੱਖੀਆਂ ਜਿਸ ਤੋਂ ਬਾਅਦ ਆਰੀਅਨ ਦੀਆਂ ਮੁਸ਼ਕਿਲਾਂ ਵੱਧ ਗਈਆਂ। ਆਰੀਅਨ ਦੀ ਕਸਟਡੀ ਨੂੰ 7 ਅਕਤੂਬਰ ਤੱਕ ਵਧਾ ਦਿੱਤਾ ਗਿਆ। ਇਸ ਮੁਸ਼ਕਿਲ ਸਮੇਂ ‘ਚ ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ ਨੂੰ ਆਪਣੀ ਪੂਰੀ ਸਪੋਰਟ ਦੇ ਰਹੇ ਹਨ। ਸਲਮਾਨ ਖਾਨ, ਅਲਵੀਰਾ, ਪੂਜਾ ਭੱਟਸ ਸੁਨੀਲ ਸ਼ੈੱਟੀ ਵਰਗੇ ਤਮਾਮ ਸਿਤਾਰਿਆਂ ਨੇ ਆਰੀਅਨ ਦਾ ਬਚਾਅ ਕੀਤਾ। ਉਧਰ ਹੁਣ ਬੇਬਾਕ ਅੰਦਾਜ਼ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਵੀ ਇਸ ‘ਚ ਰਿਐਕਸ਼ਨ ਸਾਹਮਣੇ ਆਇਆ।

You must be logged in to post a comment Login