ਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਅਧਿਆਪਕ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਜਥੇਦਾਰ ਨੇ ਲਿਆ ਗੰਭੀਰ ਨੋਟਿਸ

ਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਅਧਿਆਪਕ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਜਥੇਦਾਰ ਨੇ ਲਿਆ ਗੰਭੀਰ ਨੋਟਿਸ

ਤਲਵੰਡੀ ਸਾਬੋ : ਸ੍ਰੀਨਗਰ ਦੇ ਇੱਕ ਸਕੂਲ ਵਿੱਚ ਅੱਤਵਾਦੀਆਂ ਵੱਲੋਂ ਦਾਖ਼ਲ ਹੋ ਕੇ ਸਕੂਲ ਦੀ ਮਹਿਲਾ ਸਿੱਖ ਪ੍ਰਿੰਸੀਪਲ ਸਮੇਤ ਇੱਕ ਅਧਿਆਪਕ ਦੇ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਜਥੇਦਾਰ ਸਾਹਿਬ ਨੇ ਜਿਥੇ ਇਸ ਘਟਨਾ ਨੂੰ ਜਿਥੇ ਬੁਜ਼ਦਿਲ ਅਤੇ ਕਾਇਰ ਦੀ ਕਰਤੂਤ ਕਰਾਰ ਦਿੰਦੇ ਹੋਏ ਭਾਰਤ ਸਰਕਾਰ ਤੋਂ ਘੱਟ ਗਿਣਤੀਆਂ ਦੀ ਸੁਰੱਖਿਆਂ ਯਕੀਨੀ ਬਣਾਉਣ ਦੀ ਮੰਗ ਕੀਤੀ,ਉਥੇ ਹੀ ਭਾਰਤ ਸਰਕਾਰ ਤੋਂ ਦੋਸ਼ੀਆਂ ਦੀ ਭਾਲ ਕਰਕੇ ਜਲਦੀ ਕਰਵਾਈ ਕਰਨ ਦੀ ਮੰਗ ਵੀ ਕੀਤੀ ਹੈ।
ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਨਗਰ ਦੇ ਸਕੂਲ ਵਿੱਚ ਦਾਖਲ ਹੋ ਕੇ ਦੋ ਅਧਿਆਪਕਾਂ ਦੀ ਹੱਤਿਆ ਕਰ ਦੇਣਾ ਬਹਾਦਰੀ ਨਹੀਂ ਸਗੋਂ ਬੁਜਦਿੱਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਉਕਤ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਕਸ਼ਮੀਰ ’ਚ ਹੀ ਨਹੀਂ ਭਾਰਤ ’ਚ ਵਸਦੇ ਘੱਟ ਗਿਣਤੀਆਂ ਦੀ ਸੁਰੱਖਿਆਂ ਯਕੀਨੀ ਬਣਾਉਣ ਲਈ ਕਿਹਾ ਹੈ।ਜਥੇਦਾਰ ਨੇ ਕਸ਼ਮੀਰ ਵਿੱਚ ਇੱਕ ਸਿੱਖ ਅਤੇ ਇੱਕ ਹਿੰਦੂ ਦਾ ਕਤਲ ਘੱਟ ਗਿਣਤੀਆਂ ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਲਖਮੀਪੁਰ ਖੀਰੀ ਵਿੱਚ ਵਿੱਚ ਵਾਪਰੀ ਘਟਨਾ ਨੂੰ ਵੀ ਮੰਦਭਾਗਾ ਦੱਸਦੇ ਹੋਏ ਭਾਰਤ ਸਰਕਾਰ ਨੂੰ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਇਫਾਜਤ ਕਰਨ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਕਿ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋਵੇ।

You must be logged in to post a comment Login