ਜਲੰਧਰ – ਵੱਖ-ਵੱਖ ਦੇਸ਼ਾਂ ’ਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ 3’ ਨੇ ਇੰਗਲੈਂਡ ’ਚ ਨਵਾਂ ਰਿਕਾਰਡ ਬਣਾ ਲਿਆ ਹੈ। ਦਰਅਸਲ ਇਹ ਫ਼ਿਲਮ ਯੂ. ਕੇ. ਦੇ ਇਤਿਹਾਸ ਦੀ ਅਜਿਹੀ ਫ਼ਿਲਮ ਬਣ ਗਈ ਹੈ, ਜਿਸ ਨੇ ਰਿਕਾਰਡ ਤੋੜ ਦਰਸ਼ਕ ਖਿੱਚੇ ਹਨ। ਇਸ ਮਾਮਲੇ ’ਚ ਹੁਣ ਤੱਕ ਪਹਿਲੀ ਫ਼ਿਲਮ ‘ਆਫਟਰਨੂਨ ਟਾਈਮ ਟੂ ਡਾਈ’ ਹੈ ਤੇ ਹਿੰਦੀ ਫ਼ਿਲਮਾਂ ਦੀ ਕੁਲੈਕਸ਼ਨ ਦੀ ਜਾਣਕਾਰੀ ਰੱਖਣ ਵਾਲੀ ਵੈੱਬਸਾਈਟ ‘ਕੈਮਸਕੋਰ’ ਦੀ ਸੂਚੀ ਸਭ ਤੋਂ ਉੱਪਰ ਹੈ। ‘ਚੱਲ ਮੇਰਾ ਪੁੱਤ 3’ ਯੂ. ਕੇ. ’ਚ ਰਿਲੀਜ਼ ਟਾਪ 5 ਫ਼ਿਲਮਾਂ ’ਚ ਚੌਥੇ ਨੰਬਰ ’ਤੇ ਆਈ ਹੈ, ਜੋ ਪੰਜਾਬੀ ਸਿਨੇਮੇ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ‘ਚੱਲ ਮੇਰਾ ਪੁੱਤ 3’ ਨੂੰ ਪੰਜਾਬ ’ਚ ਵੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਤੇ ਤਾਲਾਬੰਦੀ ਤੋਂ ਬਾਅਦ ਅਜਿਹੀ ਪਹਿਲੀ ਫ਼ਿਲਮ ਹੈ, ਜਿਹੜੀ ਪੰਜਾਬੀ ਫ਼ਿਲਮਾਂ ਦੀ ਰਫਤਾਰ ਵਧਾਉਣ ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ’ਚ ਕਾਮਯਾਬ ਹੋਈ ਹੈ।

You must be logged in to post a comment Login