ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਲੱਖਾ ਸਿਧਾਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਯੂ. ਪੀ. ਦੇ ਜ਼ਿਲ੍ਹਾ ਪੀਲੀਭੀਤ ’ਚ ਨਜ਼ਰ ਆ ਰਹੇ ਹਨ। ਇਸ ਜ਼ਿਲ੍ਹੇ ਦੇ ਇਕ ਸਕੂਲ ਦੇ ਬੱਚਿਆਂ ਦੀ ਵੀਡੀਓ ਲੱਖਾ ਸਿਧਾਣਾ ਨੇ ਸਾਂਝੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ’ਚ ਯੂ. ਪੀ. ਵਿਖੇ ਬੱਚੇ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪੀਲੀਭੀਤ ’ਚ ਇਸ਼ਰ ਅਕੈਡਮੀ ਹੈ, ਜਿਥੇ ਬੱਚੇ ਪੱਗ ਬੰਨ੍ਹ ਕੇ ਆਉਂਦੇ ਹਨ। ਲੱਖਾ ਸਿਧਾਣਾ ਨੇ ਜਦੋਂ ਇਸ ਬਾਰੇ ਸੁਣਿਆ ਤਾਂ ਉਹ ਵੀ ਖ਼ੁਦ ਨੂੰ ਵੀਡੀਓ ਬਣਾਉਣ ਤੋਂ ਨਹੀਂ ਰੋਕ ਸਕੇ।ਉਨ੍ਹਾਂ ਕਿਹਾ ਕਿ ਖ਼ੁਸ਼ੀ ਹੁੰਦੀ ਹੈ ਕਿ ਬੱਚੇ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ।
You must be logged in to post a comment Login