ਕੈਪਟਨ ਦੇਸ਼ ਭਗਤ, ਅਸੀਂ ਗਠਜੋੜ ਲਈ ਤਿਆਰ: ਭਾਜਪਾ

ਕੈਪਟਨ ਦੇਸ਼ ਭਗਤ, ਅਸੀਂ ਗਠਜੋੜ ਲਈ ਤਿਆਰ: ਭਾਜਪਾ

ਨਵੀਂ ਦਿੱਲੀ, 20 ਅਕਤੂਬਰ : ਭਾਜਪਾ ਦੇ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਦੇਸ਼ ਭਗਤ ਹਨ ਤੇ ਭਾਜਪਾ ਦੇਸ਼ ਹਿੱਤ ਨੂੰ ਸਭ ਤੋਂ ਉਪਰ ਰੱਖਣ ਵਾਲਿਆਂ ਨਾਲ ਗਠਜੋੜ ਲਈ ਤਿਆਰ ਹੈ। ਸ੍ਰੀ ਗੌਤਮ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਵੀ ਹਨ। ਕੈਪਟਨ ਨੇ ਹਾਲੇ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਉਹ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣਗੇ ਤੇ ਜੇ ਭਾਜਪਾ ਨਾਲ ਵੀ ਚੋਣ ਗਠਜੋੜ ਕਰ ਸਕਦੇ ਹਨ। ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੈਪਟਨ ਦੀ ਸ਼ਰਤ ਬਾਰੇ ਭਾਜਪਾ ਨੇਤਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਬਾਰੇ ਗੱਲ ਨਹੀਂ ਕੀਤੀ ਪਰ ਉਨ੍ਹਾਂ ਕਿਸਾਨਾਂ ਦੇ ਮੁੱਦਿਆਂ ਬਾਰੇ ਗੱਲ ਕੀਤੀ। ਭਾਜਪਾ ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅੰਦੋਲਨ ਦਾ ਸਬੰਧ ਹੈ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।

You must be logged in to post a comment Login