ਹੁਨਰਮੰਦਾਂ ਤੇ ਵਿਦਿਆਰਥੀਆਂ ਨੂੰ ਮੌਕਾ ਦੇਵਗਾ ਅਸਟਰੇਲੀਆ

ਹੁਨਰਮੰਦਾਂ ਤੇ ਵਿਦਿਆਰਥੀਆਂ ਨੂੰ ਮੌਕਾ ਦੇਵਗਾ ਅਸਟਰੇਲੀਆ

ਸਿਡਨੀ : – ਆਸਟ੍ਰੇਲੀਆ ਜਲਦੀ ਹੀ ਹੁਨਰਮੰਦ ਪ੍ਰਵਾਸੀਆਂ ਅਤੇ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਵਿਚ ਇਜਾਫਾ ਹੋਵੇਗਾ ਅਤੇ ਸਾਰੇ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵੀ ਪਰਤਣ ਦਾ ਮੌਕਾ ਮਿਲੇਗਾ। ਹਾਕ ਨੇ ਕਿਹਾ ਕਿ ਹੈ ਕਿ ਪ੍ਰਵਾਸ ਦੇ ਦ੍ਰਿਸ਼ਟੀਕੋਣ ਨਾਲ ਸਾਡੇ ਕੋਲ ਆਸਟ੍ਰੇਲੀਆ ਵਿਚ ਬਹੁਤ ਜ਼ਿਆਦਾ ਅਪਲੀਕੇਸ਼ਨਾਂ ਆਈਆਂ ਹਨ। ਆਸਟ੍ਰੇਲੀਆ ਇਕ ਬਹੁਤ ਹੀ ਆਕਰਸ਼ਕ ਮੰਜ਼ਿਲ ਹੈ ਅਤੇ ਸਰਕਾਰ ਇਹ ਯਕੀਨੀ ਕਰਨ ਲਈ ਐਲਾਨ ਕਰਦੀ ਰਹੇਗੀ ਕਿ ਲੋਕਾਂ ਨੂੰ ਵਾਪਸ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਕਾਮਿਆਂ ਦੀ ਆਮਦ ਨਾਲ ਹੋਵੇਗਾ ਆਰਥਿਕਤਾ ਵਿਚ ਸੁਧਾਰ : ਐਲਕਸ ਹਾਕ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਯਾਦ ਆਉਂਦੀ ਹੈ। ਅਸੀਂ ਆਪਣੇ ਸੈਲਾਨੀਆਂ ਨੂੰ ਯਾਦ ਕਰਦੇ ਹਾਂ। ਸਾਨੂੰ ਆਪਣੇ ਅਸਥਾਈ ਮੁਲਾਜ਼ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਜਲਦੀ ਵਾਪਸ ਆ ਜਾਣਗੇ। ਹਾਕ ਦੀਆਂ ਟਿੱਪਣੀਆਂ ਇਕ ਮਜ਼ਬੂਤ ਸੰਕੇਤ ਹੈ ਕਿ ਮੌਰੀਸਨ ਸਰਕਾਰ ਵਪਾਰ ਦਾ ਸਮਰਥਨ ਕਰਦੀ ਹੈ। ਆਸਟ੍ਰੇਲੀਆਈ ਵਿੱਤੀ ਸਮੀਖਿਆ ਨੇ ਪਿਛਲੇ ਹਫ਼ਤੇ ਖੁਲਾਸਾ ਕੀਤਾ ਕਿ ਵਿੱਤੀ ਸੁਧਾਰ ਕਰਨ ਲਈ ਅਗਲੇ 5 ਸਾਲਾਂ ਵਿਚ ਪ੍ਰਵਾਸ ਦਰ ਨੂੰ ਦੋ ਗੁਣਾ ਵਧਾਇਆ ਜਾ ਸਕਦਾ ਹੈ ਜੋ 2 ਮਿਲੀਅਨ ਦੇ ਕਰੀਬ ਹੋ ਸਕਦਾ ਹੈ ਜੋ 2 ਮਿਲੀਅਨ ਦੇ ਕਰੀਬ ਹੋ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਅਸੀਂ ਕੋਵਿਡ ਦੇ ਨਤੀਜੇ ਵਜੋਂ ਦੇਸ਼ ਭਰ ਵਿਚ ਕਾਮਿਆਂ ਦੀ ਕਮੀ ਦੇਖ ਰਹੇ ਹਨ, ਇਸ ਲਈ ਇਹ ਸਪਸ਼ਟ ਹੈ ਕਿ ਪ੍ਰਵਾਸ ਸਾਡੇ ਆਰਥਿਕ ਸੁਧਾਰ ਵਿਚ ਇਕ ਅਹਿਮ ਕਿਰਦਾਰ ਨਿਭਾਉਣ ਜਾ ਰਿਹਾ ਹੈ।

 

You must be logged in to post a comment Login