ਸਿੱਧੂ ਵੱਲੋਂ ਏਜੀ ਦਿਉਲ ਨੂੰ ਜਵਾਬ: ‘ਨਿਆਂ ਅੰਨਾ ਹੈ ਪਰ ਪੰਜਾਬ ਦੇ ਲੋਕ ਨਹੀਂ’

ਸਿੱਧੂ ਵੱਲੋਂ ਏਜੀ ਦਿਉਲ ਨੂੰ ਜਵਾਬ: ‘ਨਿਆਂ ਅੰਨਾ ਹੈ ਪਰ ਪੰਜਾਬ ਦੇ ਲੋਕ ਨਹੀਂ’

ਚੰਡੀਗੜ੍ਹ, 7 ਨਵੰਬਰ : ਪੰਜਾਬ ਕਾਂਗਰਸ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐੱਸ ਦਿਉਲ ’ਤੇ ਅੱਜ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਦਿਉਲ ਨੇ ਬੀਤੇ ਦਿਨ ਨਵਜੋਤ ਸਿੰਘ ਸਿੱਧੂ ’ਤੇ ਦੋਸ਼ ਲਗਾਇਆ ਕਿ ਉਹ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਦਖਲ ਦਿੰਦੇ ਹਨ ਤੇ ਗੁਮਰਾਹਕੁੰਨ ਪ੍ਰਚਾਰ ਕਰਦੇ ਹਨ। ਇਸ ਦੇ ਜਵਾਬ ਵਿੱਚ ਅੱਜ ਸ੍ਰੀ ਸਿੱਧੂ ਨੇ ਇਕ ਵੱਡਾ ਟਵੀਟ ਕਰਦਿਆਂ ਕਿਹਾ ‘ਮਿਸਟਰ ਏਜੀ ਪੰਜਾਬ, ਨਿਆਂ ਭਾਵੇਂ ਅੰਨਾ ਹੈ ਪਰ ਪੰਜਾਬ ਦੇ ਲੋਕ ਨਹੀਂ। ਕਾਂਗਰਸ ਪਾਰਟੀ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਪਰ ਤੁਸੀਂ ਬੇਅਦਬੀ ਕੇਸ ਦੇ ਮੁਲਜ਼ਮਾਂ ਖ਼ਿਲਾਫ਼ ਹਾਈ ਕੋਰਟ ਵਿੱਚ ਪੇਸ਼ ਹੋਏ ਤੇ ਸਾਡੀ ਸਰਕਾਰ ਖ਼ਿਲਾਫ਼ ਹੀ ਦੋਸ਼ ਲਗਾਏ।’ ਸ੍ਰੀ ਸਿੱਧੂ ਨੇ ਏਪੀਐੱਸ ਦਿਉਲ ਨੂੰ ਸਲਾਹ ਦਿੱਤੀ ਕਿ ਉਹ ਸਿਆਸਤ ਨੂੰ ਸਿਆਸਦਾਨੀਆਂ ਲਈ ਹੀ ਛੱਡ ਦੇਣ ਤੇ ਆਪਣੇ ਜ਼ਮੀਰ ’ਤੇ ਫੋਕਸ ਕਰਦਿਆਂ ਆਪਣੇ ਕੰਮ ’ਤੇ ਧਿਆਨ ਦੇਣ।

You must be logged in to post a comment Login