ਕਾਂਗਰਸੀ ਆਗੂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ

ਕਾਂਗਰਸੀ ਆਗੂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ

ਪੱਟੀ, 7 ਨਵੰਬਰ : ਅੱਜ ਤੜਕਸਾਰ ਇਲਾਕੇ ਦੇ ਕਾਂਗਰਸੀ ਆਗੂ ਕੁਲਦੀਪ ਸਿੰਘ ਪਨਗੋਟਾ ਨੂੰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਲਿਆਂਦਾ ਗਿਆ ਹੈ ਜਿੱਥੇ ਡੀਐੱਸਪੀ ਤੇ ਹੋਰ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਘਟਨਾਂ ਸਬੰਧੀ ਜਾਣਕਾਰੀ ਲਈ ਗਈ। ਸ੍ਰੀ ਪਨਗੋਟਾ ਪੱਟੀ ਹਲਕੇ ਅੰਦਰ ਪਿਛਲੇ 30 ਸਾਲਾਂ ਤੋਂ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਉਹ ਤੜਕਸਾਰ ਆਪਣੇ ਪਿੰਡ ਪਨਗੋਟਾ ਤੋਂ ਸਬਜ਼ੀ ਮੰਡੀ ਪੱਟੀ ਵੱਲ ਆਪਣੀ ਗੱਡੀ ਰਾਹੀਂ ਆ ਰਹੇ ਸਨ ਤਾਂ ਸਕਾਰਪੀਓ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਤੇ ਹਮਲਾਵਰ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਡੀਐੱਸਪੀ ਕੁਲਜਿੰਦਰ ਸਿੰਘ ਅਨੁਸਾਾਰ ਪੁਲੀਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

You must be logged in to post a comment Login