ਸਿੱਧੂ ਵਿਰੁੱਧ ਦਰਜ ਹੋਈ ਅਪਰਾਧਕ ਮਾਣਹਾਨੀ ਸ਼ਿਕਾਇਤ

ਸਿੱਧੂ ਵਿਰੁੱਧ ਦਰਜ ਹੋਈ ਅਪਰਾਧਕ ਮਾਣਹਾਨੀ ਸ਼ਿਕਾਇਤ

ਹਰਿਆਣਾ- ਨਵਜੋਤ ਸਿੰਘ ਸਿੱਧੂ ਨੂੰ ਡਰੱਗ ਮਾਮਲੇ ’ਚ ਤਲਖ ਬਿਆਨਬਾਜ਼ੀ ਭਾਰੀ ਪੈ ਸਕਦੀ ਹੈ। ਨਵਜੋਤ ਸਿੱਧੂ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ’ਚ ਅਪਰਾਧਕ ਮਾਣਹਾਨੀ ਸ਼ਿਕਾਇਤ ਦਾਖ਼ਲ ਕੀਤੀ ਗਈ ਹੈ। ਹਾਈ ਕੋਰਟ ਦੇ ਵਕੀਲ ਪਰਮਪ੍ਰੀਤ ਬਾਜਵਾ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਬਾਜਵਾ ਪਟੀਸ਼ਨ ’ਚ ਕਿਹਾ ਕਿ ਸਿੱਧੂ ਸਿਸਟਮ ਵਿਰੁੱਧ ਜਾ ਕੇ ਕੰਮ ਕਰ ਰਹੇ ਹਨ। ਡੱਰਗ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਟਵੀਟ ਕਰ ਰਹੇ ਹਨ। ਪਟੀਸ਼ਨ ’ਚ ਸਿੱਧੂ ਦੇ ਟਵੀਟ ਦੇ ਸਕਰੀਨ ਸ਼ਾਟ ਵੀ ਲਗਾਏ ਗਏ ਹਨ। ਇਹੀ ਨਹੀਂ ਇਸ ਪਟੀਸ਼ਨ ’ਚ ਨਵਜੋਤ ਸਿੱਧੂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸਿੱਧੂ ਹਾਈ ਕੋਰਟ ਦੇ ਕੰਮ ’ਚ ਦਖ਼ਲ ਦੇ ਰਹੇ ਹਨ। ਮੰਗਲਵਾਰ ਸਵੇਰੇ 11 ਵਜੇ ਹਰਿਆਣਾ ਦੇ ਏ.ਜੀ. ਇਸ ਮਾਮਲੇ ਦੀ ਸੁਣਵਾਈ ਕਰਨਗੇ। ਪੰਜਾਬ ’ਚ ਐਡਵੋਕੇਟ ਜਨਰਲ ਦੀ ਨਿਯੁਕਤੀ ਨਾ ਹੋਣ ਕਾਰਨ ਹਰਿਆਣਾ ਦੇ ਐਡਵੋਕੇਟ ਜਨਰਲ ਮਾਮਲੇ ਦੀ ਸੁਣਵਾਈ ਕਰਨਗੇ। ਹਾਲਾਂਕਿ ਨਿਯਮਾਂ ਦੇ ਅਧੀਨ ਪਹਿਲਾਂ ਐਡਵੋਕੇਟ ਜਨਰਲ ਇਹ ਦੇਖਣਗੇ ਕਿ ਸ਼ਿਕਾਇਤ ’ਚ ਫੈਕਟ ਹੈ ਜਾਂ ਨਹੀਂ।

You must be logged in to post a comment Login