ਅਕਾਲੀ ਵਿਧਾਇਕ ਇਆਲੀ ਦੇ ਦਫ਼ਤਰਾਂ ਅਤੇ ਘਰ ’ਤੇ ਆਮਦਨ ਕਰ ਵਿਭਾਗ ਦਾ ਛਾਪਾ

ਅਕਾਲੀ ਵਿਧਾਇਕ ਇਆਲੀ ਦੇ ਦਫ਼ਤਰਾਂ ਅਤੇ ਘਰ ’ਤੇ ਆਮਦਨ ਕਰ ਵਿਭਾਗ ਦਾ ਛਾਪਾ

ਲੁਧਿਆਣਾ, 16 ਨਵੰਬਰ : ਲੁਧਿਆਣਾ ਦੇ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਵੱਡੇ ਕਾਰੋਬਾਰੀਆਂ ਦੇ ਘਰਾਂ ਵਿੱਚ ਅੱਜ ਤੜਕੇ ਹੀ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਅੱਜ ਸਵੇਰ ਤੋਂ ਆਮਦਨ ਕਰ ਟੀਮ ਵਲੋਂ ਵਿਧਾਇਕ ਦੇ ਮੰਡੀ ਮੁੱਲਾਂਪੁਰ ਦਫ਼ਤਰ, ਗੋਲਫ ਲਿੰਕ ਅਤੇ ਘਰ ਸੀਆਰਪੀਐੱਫ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ| ਇਹ ਛਾਪਾ ਸਵੇਰੇ 6 ਵਜੇ ਦੇ ਕਰੀਬ ਮਾਰਿਆ ਗਿਆ ਅਤੇ ਵਿਭਾਗ ਦੇ 70 ਦੇ ਕਰੀਬ ਅਧਿਕਾਰੀ ਘਰ ਪੁੱਜੇ।

You must be logged in to post a comment Login