ਐੱਸ. ਟੀ. ਐੱਫ. ਰਿਪੋਰਟ ਨੂੰ ਲੈ ਕੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ

ਐੱਸ. ਟੀ. ਐੱਫ. ਰਿਪੋਰਟ ਨੂੰ ਲੈ ਕੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ

ਚੰਡੀਗੜ੍ਹ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਧਮਾਕਾ ਕੀਤਾ ਹੈ। ਪੁਰਾਣੇ ਅੰਦਾਜ਼ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਸਿੱਧੂ ਨੇ ਡਰੱਗ ਮਾਮਲੇ ’ਤੇ ਸਵਾਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ 2017 ਵਿਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ 4 ਹਫ਼ਤਿਆਂ ਵਿਚ ਨਸ਼ਿਆਂ ਦਾ ਲੱਕ ਭੰਨ੍ਹ ਦਿਆਂਗੇ ਪਰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਪੰਜਾਬ ਨਾਰਕੋਟਿਕ ਡਰਗਸ ਅਤੇ ਸਾਈਕੋਟ੍ਰਾਪਿਕ ਸਬਸਟੈਂਸ (NDPS) ਨਾਲ ਜੁੜੇ ਅਪਰਾਧਾਂ ਦੀ ਦਰ ਵਿਚ ਲਗਾਤਾਰ 4 ਸਾਲਾਂ ਤੋਂ ਪਹਿਲੇ ਸਥਾਨ ’ਤੇ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਐੱਸ. ਟੀ. ਐੱਫ. ਦੀ ਰਿਪੋਰਟ 2018 ਤੋਂ ਮੌਜੂਦ ਹੈ ਪਰ ਸਰਕਾਰ ਇਸ ਨੂੰ ਜਨਤਕ ਕਿਉਂ ਨਹੀਂ ਕਰ ਰਹੀ। ਸਿੱਧੂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਝੂਠੀ ਜੰਗ ਛੇੜ ਕੇ ਅਕਾਲੀਆਂ ਦੀ ਨਸ਼ਾ ਵਪਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਸਾਡੇ ਉੱਪਰ ਲੱਗਾ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀਆਂ ਟਿੱਪਣੀਆਂ ਇਸਦੀਆਂ ਗਵਾਹ ਹਨ, CRM (M) ਨੰਬਰ 20630/2021 ਵਿਚ ਉੱਚ ਅਦਾਲਤ ਨੇ ਕਿਹਾ ਕਿ ਨਸ਼ਾ ਸਪਲਾਇਰ ਸਜ਼ਾ ਤੋਂ ਬਚਣ ਲਈ ਸਿਆਸੀ ਸਰਪ੍ਰਸਤੀ ਦਾ ਆਸਰਾ ਮਾਣਦੇ ਹਨ, ਜਦਕਿ ਛੋਟੇ-ਮੋਟੇ ਕਰਿੰਦੇ ਫੜੇ ਜਾਂਦੇ ਹਨ। ਇਸ ਤੋਂ ਇਲਾਵਾ, 12 ਲੱਖ ਟਰਾਮਾਡੋਲ ਗੋਲੀਆਂ (CRM-M-28183-2019) ਦੀ ਰਿਕਵਰੀ ਦੇ ਮਾਮਲੇ ਵਿਚ ਮਾਨਯੋਗ ਉੱਚ ਅਦਾਲਤ ਨੇ ਜਾਂਚ ਸੀ.ਬੀ.ਆਈ ਨੂੰ ਸੌਂਪਦਿਆਂ ਟਿੱਪਣੀ ਕੀਤੀ ਕਿ ਪੰਜਾਬ ਸੂਬੇ ਨੂੰ ਚਲਾਉਣ ਵਾਲੇ ਹੀ ਜਾਨਣ ਕਿ ਉਹ ਨਸ਼ਾ ਅਪਰਾਧੀਆਂ ਨੂੰ ਜਾਣ-ਬੁੱਝ ਕੇ ਕਿਉਂ ਬਚਾ ਰਹੇ ਹਨ।

You must be logged in to post a comment Login