ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ ਨੇ ਭਾਰਤ ਲਈ ਵਪਾਰਕ ਉਡਾਣ ਸੇਵਾ ਮੁੜ ਸ਼ੁਰੂ ਕੀਤੀ

ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ ਨੇ ਭਾਰਤ ਲਈ ਵਪਾਰਕ ਉਡਾਣ ਸੇਵਾ ਮੁੜ ਸ਼ੁਰੂ ਕੀਤੀ

ਕੈਨਬਰਾ (P E): ਆਸਟ੍ਰੇਲੀਆ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ (Qantas airways) ਨੇ ਸੋਮਵਾਰ ਨੂੰ ਕਰੀਬ 10 ਸਾਲਾਂ ਬਾਅਦ ਭਾਰਤ ਲਈ ਵਪਾਰਕ ਉਡਾਣ ਸੇਵਾ ਸ਼ੁਰੂ ਕਰ ਦਿੱਤੀ। ਸਿਡਨੀ ਹਵਾਈ ਅੱਡੇ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਟਵੀਟ ਵਿਚ ਕਿਹਾ ਗਿਆ ਕਿ “ਅੱਜ ਲਗਭਗ ਇੱਕ ਦਹਾਕੇ ਵਿੱਚ Qantas ਦੀ ਆਸਟ੍ਰੇਲੀਆ ਤੋਂ ਭਾਰਤ ਦੀ ਪਹਿਲੀ ਵਪਾਰਕ ਉਡਾਣ ਹੈ!”। ਪਹਿਲੀ ਫਲਾਈਟ ਸਿਡਨੀ ਏਅਰਪੋਰਟ ਤੋਂ ਰਵਾਨਾ ਹੋਈ ਅਤੇ ਐਡੀਲੇਡ ਵਿੱਚ ਰੁਕਣ ਤੋਂ ਬਾਅਦ ਦਿੱਲੀ ਵਿੱਚ ਉਤਰੀ।ਇਸ ਦੌਰਾਨ, ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫਤਾਵਾਰੀ ਤਿੰਨ ਵਾਪਸੀ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ, ਜਨਵਰੀ 2022 ਵਿੱਚ ਸੰਖਿਆ ਵਧਣ ਦੀ ਉਮੀਦ ਹੈ।ਸਿਡਨੀ ਏਅਰਪੋਰਟ ਨੇ ਟਵੀਟ ਵਿੱਚ ਕਿਹਾ,”ਰਾਸ਼ਟਰੀ ਏਅਰਲਾਈਨ ਸਿਡਨੀ ਤੋਂ ਦਿੱਲੀ ਲਈ ਹਫ਼ਤੇ ਵਿੱਚ ਤਿੰਨ ਵਾਪਸੀ ਉਡਾਣਾਂ ਚਲਾ ਰਹੀ ਹੈ, ਜੋ ਜਨਵਰੀ 2022 ਵਿੱਚ ਵਧੇਗੀ।”

You must be logged in to post a comment Login