ਬੇਅਦਬੀ ਮਾਮਲੇ ’ਚ ਐਸਆਈਟੀ ਦੀ ਟੀਮ ਡੇਰਾ ਸਿਰਸਾ ਪੁੱਜੀ

ਬੇਅਦਬੀ ਮਾਮਲੇ ’ਚ ਐਸਆਈਟੀ ਦੀ ਟੀਮ ਡੇਰਾ ਸਿਰਸਾ ਪੁੱਜੀ

ਸਿਰਸਾ, 6 ਦਸੰਬਰ : ਪੰਜਾਬ ਦੇ ਫਰੀਦਕੋਟ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਅੱਜ ਸਿਰਸਾ ਡੇਰਾ ਪਹੁੰਚੀ। ਸਿਰਸਾ ਪੁਲੀਸ ਕੋਲ ਆਪਣੀ ਆਮਦ ਦਰਜ ਕਰਵਾਉਣ ਮਗਰੋਂ ਟੀਮ ਡੇਰੇ ਪਹੁੰਚੀ। ਸਿਰਸਾ ਦੇ ਐਸ.ਪੀ. ਅਰਪਿਤ ਜੈਨ ਵੀ ਟੀਮ ਦੇ ਨਾਲ ਡੇਰੇ ਗਏ ਹਨ। ਐਸਆਈਟੀ ਦੀ ਅਗਵਾਈ ਆਈਜੀ ਸਤੇਂਦਰ ਪਾਲ ਸਿੰਘ ਕਰ ਰਹੇ ਹਨ। ਉਨ੍ਹਾਂ ਦੇ ਨਾਲ ਬਟਾਲਾ ਦੇ ਐਸਐਸਪੀ ਮੁਖਵਿੰਦਰ ਸਿੰਘ ਤੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਦੱਸਿਆ ਗਿਆ ਹੈ ਕਿ ਟੀਮ ਵੱਲੋਂ ਡੇਰੇ ਦੀ ਪ੍ਰਬੰਧਕ ਵਿਪਾਸਨਾ ਤੇ ਕਈ ਹੋਰਾਂ ਤੋਂ ਪੁੱਛਗਿਛ ਕੀਤੀ ਜਾਣੀ ਹੈ। ਟੀਮ ਵੱਲੋਂ ਪਹਿਲਾਂ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਪੁੱਛਗਿਛ ਕੀਤੀ ਜਾ ਚੁੱਕੀ ਹੈ।

You must be logged in to post a comment Login