ਹੁਸ਼ਿਆਰਪੁਰ ਦਾ ਰਿੱਕੀ ਸਿੰਘ ਦੀ ਆਸਟ੍ਰੇਲੀਆ ‘ਚ ‘ਜਸਟਿਸ ਆਫ਼ ਪੀਸ’ ਨਿਯੁਕਤ

ਹੁਸ਼ਿਆਰਪੁਰ ਦਾ ਰਿੱਕੀ ਸਿੰਘ ਦੀ ਆਸਟ੍ਰੇਲੀਆ ‘ਚ ‘ਜਸਟਿਸ ਆਫ਼ ਪੀਸ’ ਨਿਯੁਕਤ

ਮੈਲਬੌਰਨ (P E)- ਮੈਲਬੌਰਨ ਦੇ ਰਿੱਕੀ ਸਿੰਘ ਢੇਰੀ ਨੂੰ ਵਿਕਟੋਰੀਆ ਸੂਬੇ ਦੇ ਗਵਰਨਰ ਨੇ ਜਸਟਿਸ ਆਫ ਦੀ ਪੀਸ ਨਿਯੁਕਤ ਕੀਤਾ ਹੈ। ਬੀਤੇ ਦਿਨੀਂ ਉਹਨਾਂ ਨੂੰ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਇਸ ਅਹੁਦੇ ਦੀ ਸਹੁੰ ਚੁਕਾਈ ਗਈ। ਉਹ ਮੈਲਬੌਰਨ ਦੇ ਦੱਖਣ ਪੂਰਬੀ ਇਲਾਕੇ ਤੋਂ ਪਹਿਲੇ ਪੰਜਾਬੀ ਜਸਟਿਸ ਆਫ ਪੀਸ ਬਣੇ ਹਨ। ਉਹਨਾਂ ਦੱਸਿਆ ਕੇ ਉਹ ਆਪਣੇ ਭਾਈਚਾਰੇ ਦੀ ਵੱਧ ਤੋ ਵੱਧ ਸੇਵਾ ਲਈ ਹਮੇਸ਼ਾ ਹਾਜ਼ਰ ਹਨ। ਜ਼ਿਕਰਯੋਗ ਹੈ ਕਿ ‘ਜਸਟਿਸ ਆਫ਼ ਪੀਸ’ ਦਾ ਅਹੁਦਾ ਇੱਕ ਸੰਵਿਧਾਨਕ ਅਤੇ ਮਹੱਤਵਪੂਰਨ ਅਹੁਦਾ ਹੈ। ਰਾਜ ਸਰਕਾਰਾਂ ਜ਼ਿੰਮੇਵਾਰ ਵਿਅਕਤੀ ਨੂੰ ਕਾਨੂੰਨੀ ਐਲਾਨ ਅਤੇ ਕਾਗਜ਼ਾਤਾਂ ਦੀ ਤਸਦੀਕ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਲਈ ਇਸ ਅਹੁਦੇ ਲਈ ਨਿਯੁਕਤ ਕਰਦੀਆਂ ਹਨ। ਇਸ ਤੋਂ ਪਹਿਲਾਂ ਰਿੱਕੀ ਸਿੰਘ ਢੇਰੀ ਕੁਈਨਜ਼ਲੈਂਡ ਵਿੱਚ ਵੀ ਜਸਟਿਸ ਆਫ਼ ਪੀਸ ਦੀ ਸੇਵਾ ਨਿਭਾ ਚੁੱਕੇ ਹਨ। ਰਿੱਕੀ ਸਿੰਘ ਢੇਰੀ ਪੇਸ਼ੇ ਵਜੋਂ ਮੈਲਬੌਰਨ ਦੇ ਦੱਖਣੀ ਪੂਰਬੀ ਇਲਾਕੇ ਵਿੱਚ ਅਕਾਊਂਟਿੰਗ ਕਿੱਤੇ ਨਾਲ ਸਰਗਰਮ ਹਨ। ਢੇਰੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹਨ।

You must be logged in to post a comment Login