ਮੀਂਹ ਕਾਰਣ ਸਿਡਨੀ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ

ਮੀਂਹ ਕਾਰਣ ਸਿਡਨੀ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ

ਸਿਡਨੀ (P E):-ਮੀਂਹ ਪੈਣ ਕਾਰਣ ਸਿਡਨੀ ਦੇ ਪੈਨਰਿਥ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਕੁਝ ਇਲਾਕਿਆਂ ਵਿੱਚ ਰਾਤ ਨੂੰ ਵੀ ਬਾਰਿਸ਼ ਹੋਣ ਕਾਰਣ ਪੈਨਰਿਥ ਦੇ ਵਿੱਚ ਤੇਜ ਤੂਫ਼ਾਨ ਆਉਣ ਦੇ ਨਾਲ ਸਵੇਰ ਤੋਂ ਹੀ ਬੱਦਲਾਂ ਨਾਲ ਅਸਮਾਨ ਵਿੱਚ ਹਨੇਰਾ ਛਾਇਆ ਹੋਇਆ ਸੀ। ਭਾਰੀ ਬਾਰਿਸ਼ ਅਤੇ ਤੇਜ ਤੂਫ਼ਾਨਾਂ ਦੇ ਕਾਰਣ ਕਈ ਇਲਾਕਿਆਂ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ। ਵੁੱਡਰਿਫ ਸਟਰੀਟ ‘ਤੇ ਪਾਣੀ ਬਹੁਤ ਤੇਜ਼ੀ ਨਾਲ ਵੱਧਿਆ ਜਿਸ ਕਾਰਣ ਉੱਥੇ ਰਾਹਗੀਰਾਂ ਦੀਆਂ ਕਾਰਾਂ ਫੱਸ ਗਈਆਂ। ਪਾਣੀ ਦਾ ਪੱਧਰ ਸਟ੍ਰੀਟ ‘ਤੇ ਜ਼ਿਆਦਾ ਹੋਣ ਕਾਰਣ ਲੋਕਾਂ ਨੂੰ ਕਾਰਾਂ ਕੱਢਣ ਵਿੱਚ ਦਿੱਕਤ ਆਈ। ਇਸ ਦੌਰਾਨ ਐਸ ਈ ਐਸ ਨੂੰ ਇਹ ਯਕੀਨੀ ਬਣਾਉਣ ਲਈ ਬੁਲਾਇਆ ਗਿਆ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਇਆ ਹੋਵੇ ਅਤੇ ਸਾਰੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

You must be logged in to post a comment Login